2030 ਤੱਕ,ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਭਾਰਤ। 

2030 ਤੱਕ,ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਭਾਰਤ। 

ਭਾਰਤ ਇਸ ਦਹਾਕੇ ਦੇ ਅੰਤ ਤੱਕ ਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਇਸ ਲਈ ਦੋਵਾਂ ਦੇਸ਼ਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਦੀ ਅਰਥ ਵਿਵਸਥਾ ਦਾ ਆਕਾਰ ਲਗਭਗ ਇੱਕੋ ਜਿਹਾ ਹੈ ਪਰ ਭਾਰਤ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਛੇਤੀ ਹੀ ਭਾਰਤ ਵਿਕਸਿਤ ਦੇਸ਼ਾਂ ਦੀ ਲੜੀ 'ਚ ਖੜ੍ਹਾ ਹੋ ਜਾਵੇਗਾ। ਯੂ.ਕੇ ਨੂੰ ਪਛਾੜ ਕੇ ਭਾਰਤ ਦੁਨੀਆ ਦੀ ਤੀਜੀ ਅਰਥ ਵਿਵਸਥਾ ਬਣਨ ਜਾ ਰਿਹਾ ਹੈ।
ਭਾਰਤ-ਯੂ.ਕੇ ਦੇ ਇੱਕ ਸਮਾਗਮ ਵਿੱਚ ਉਨ੍ਹਾਂ ਕਿਹਾ ਕਿ ਯੂ.ਕੇ ਨੇ ਯੂਰਪੀਅਨ ਸੰਘ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਲਈ ਉਨ੍ਹਾਂ ਕੋਲ   ਇੱਕ ਮੌਕਾ ਹੈ ਕਿ ਉਹ ਭਾਰਤ ਦੇ ਨਾਲ ਮਿਲ ਕੇ ਵਧੀਆ ਕੰਮ ਕਰ ਸਕਦੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲਿਜ਼ ਟਰਸ ਨੇ ਇੱਕ ਹਫ਼ਤਾ ਪਹਿਲਾਂ ਗੱਲਬਾਤ ਕੀਤੀ ਸੀ ਜਿਸ ਦਾ ਸਿੱਟਾ ਬਹੁਤ ਵਧੀਆ ਨਿਕਲਿਆ ਕਿਉਂਕਿ ਇਸ ਤਿਉਹਾਰੀ ਸੀਜ਼ਨ ਤੱਕ  ਦੋਵਾਂ ਦੇਸ਼ਾਂ ਦਰਮਿਆਨ ਇੱਕ ਮੁਕਤ ਵਪਾਰ ਸਮਝੌਤਾ (FTA) ਵੀ ਹੋਣ ਦੀ ਉਮੀਦ ਹੈ। ਇਸ ਨਾਲ ਅਗਲੇ 25 ਸਾਲਾਂ ਵਿੱਚ ਆਰਥਿਕ ਵਿਕਾਸ ਹੋਵੇਗਾ ਅਤੇ ਰੁਜ਼ਗਾਰ 'ਚ ਵਾਧਾ ਹੋਵੇਗਾ।
ਕਾਰੋਬਾਰ ਵਧਣ ਦੀ ਉਮੀਦ
ਸਾਲ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਕਾਰੋਬਾਰ ਦੁੱਗਣਾ ਹੋਣ ਦੀ ਸੰਭਾਵਨਾ ਹੈ। ਇਕ ਰਿਪੋਰਟ ਮੁਤਾਬਕ ਭਾਰਤ ਅਤੇ ਬ੍ਰਿਟੇਨ ਵਿਚਕਾਰ ਵਧੇਰੇ ਆਰਥਿਕ ਸੰਬੰਧ ਗਲੋਬਲ ਸਪਲਾਈ ਚੇਨ ਅਤੇ ਕਾਰੋਬਾਰ ਕਰਨ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਦਾ ਹੈ। ਭਾਰਤ ਵਿੱਚ ਯੂਕੇ ਦੀਆਂ 618 ਕੰਪਨੀਆਂ 4.66 ਲੱਖ ਨੌਕਰੀਆਂ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਦਾ ਟਰਨਓਵਰ 3,634.9 ਅਰਬ ਰੁਪਏ ਹੈ।