ਕੈਨੇਡਾ ''ਚ ਪੰਜਾਬੀ ਦੀ ਖੁੱਲੀ ਕਿਸਮਤ , ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ

ਕੈਨੇਡਾ ''ਚ ਪੰਜਾਬੀ ਦੀ ਖੁੱਲੀ ਕਿਸਮਤ , ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ

ਕੈਨੇਡਾ ਦੇ ਐਡਮਿੰਟਨ ਸ਼ਹਿਰ ਦੇ ਇਕ ਪੰਜਾਬੀ ਪ੍ਰਿਤਪਾਲ ਸਿੰਘ ਚਾਹਲ ਦੀ ਬੀਤੇ ਦਿਨ 17 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ, ਜੋ ਭਾਰਤੀ ਕਰੰਸੀ ਦੇ 100 ਕਰੋੜ ਰੁਪਏ ਦੇ ਕਰੀਬ ਦੀ ਰਕਮ ਬਣਦੀ ਹੈ। ਚਾਹਲ ਨੇ ਇਹ ਲਾਟਰੀ ਜਦੋਂ ਇਕ ਸਥਾਨਕ ਸਟੋਰ ਤੋਂ ਚੈੱਕ ਕਰਵਾਈ ਅਤੇ ਸਕੈਨ ਕਰਨ 'ਤੇ ਉਹ 17 ਮਿਲੀਅਨ ਡਾਲਰ ਦਾ ਜੇਤੂ ਬਣ ਗਿਆ। ਚਾਹਲ ਅਨੁਸਾਰ ਉਸ ਨੂੰ ਇਸ ਗੱਲ 'ਤੇ ਭਰੋਸਾ ਨਹੀਂ ਹੋ ਰਿਹਾ ਸੀ ਕਿ ਉਹ ਲਾਟਰੀ ਜਿੱਤ ਚੁੱਕਾ ਹੈ ਅਤੇ ਉਹ ਉਲਝਣ ਵਿੱਚ ਪੈ ਗਿਆ। ਇਹ ਗੱਲ ਉਸ ਵੱਲੋਂ ਕੈਨੇਡਾ ਲਾਟਰੀ ਕਾਰਪੋਰੇਸ਼ਨ ਡਲਯਿਊ. ਸੀ. ਐੱਲ. ਸੀ. ਦੀ ਇਕ ਨਿਊਜ਼ ਰਿਲੀਜ ਵਿੱਚ ਕਹੀ ਗਈ। ਚਾਹਲ ਨੇ ਕਿਹਾ ਕਿ ਨੰਬਰਾਂ ਦੀ ਪੁਸ਼ਟੀ ਕਰਨ ਲਈ ਮੈਂ 8 ਵਾਰ ਟਿਕਟ ਸਕੈਨ ਕਰਵਾਈ। ਉਸ ਨੇ ਕਿਹਾ ਮੈਂ ਇਕ ਸਾਧਾਰਨ ਆਦਮੀ ਹਾਂ ਮੈ ਸ਼ਾਂਤੀ ਨਾਲ ਜਿਊਣਾ ਚਾਹੁੰਦਾ ਹਾਂ ਅਤੇ ਮੇਰੀ ਕੋਈ ਵੀ ਵੱਡੀ ਯੋਜਨਾ ਨਹੀਂ ਹੈ। ਇਹ ਲਾਟਰੀ ਦੀ ਟਿਕਟ ਉਸ ਨੇ ਸ਼ਾਪਰਜ਼ ਡਰੱਗ ਮਾਰਟ ਨਾਂ ਦੇ ਸਟੋਰ ਤੋਂ ਖ਼ਰੀਦੀ ਸੀ।