YouTube ਤੋਂ ਹੋਵੇਗੀ ਭਾਰੀ ਕਮਾਈ! ਵੱਡੀ ਤਿਆਰੀ ਕਰ ਰਹੀ ਕੰਪਨੀ 

YouTube ਤੋਂ ਹੋਵੇਗੀ ਭਾਰੀ ਕਮਾਈ! ਵੱਡੀ ਤਿਆਰੀ ਕਰ ਰਹੀ ਕੰਪਨੀ 

ਟਿਕਟੋਕ ਅਤੇ ਇੰਸਟਾਗ੍ਰਾਮ ਰੀਲਜ਼ ਨੂੰ ਸ਼ਾਰਟ ਵੀਡੀਓ ’ਚ ਟੱਕਰ ਦੇਣ ਲਈ ਯੂਟਿਊਬ ਇਕ ਨਵਾਂ ਕਦਮ ਚੁੱਕਣ ਵਾਲੀ ਹੈ। ਕੰਪਨੀ ਦੇ ਇਸ ਕਦਮ ਦਾ ਸਿੱਧਾ ਫਾਇਦਾ YouTube Shorts ਬਣਾਉਣ ਵਾਲੇ ਕ੍ਰਿਏਟਰਾਂ ਨੂੰ ਮਿਲੇਗਾ। ਇਸ ਨਾਲ ਲੱਖਾਂ ਕ੍ਰਿਏਟਰ YouTube Shorts ਤੋਂ ਕਮਾਈ ਕਰ ਸਕਣਗੇ। ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਸਦੀ ਸ਼ੁਰੂਆਤ ਅਗਲੇ ਸਾਲ ਤੋਂ ਹੋਵੇਗੀ। Shorts ਨੂੰ ਲੀ YouTube Partner Program ਦਾ ਹਿੱਸਾ ਬਣਾ ਦਿੱਤਾ ਜਾਵੇਗਾ। ਇਸਦਾ ਮਤਲਬ ਜੋ ਲੋਕ ਇਸ ਲਈ ਕੁਆਲੀਫਾਈ ਕਰਨਗੇ ਉਨ੍ਹਾਂ ਨੂੰ Shorts ਤੋਂ ਐਡ ’ਚੋਂ ਮਿਲਣ ਵਾਲੇ ਪੈਸਿਆਂ ਦਾ ਹਿੱਸਾ ਮਿਲਣ ਲੱਗੇਗਾ। ਹਾਲਾਂਕਿ, ਜੋ ਇਸ ਲਈ ਕੁਆਲੀਫਾਈ ਨਹੀਂ ਕਰਨਗੇ ਉਨ੍ਹਾਂ ਲਈ ਵੀ ਯੂਟਿਊਬ ਇਸ ਕਮਾਈ ਨੂੰ ਆਸਾਨ ਬਣਾ ਰਿਹਾ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਉਹ ਜੋ ਇਸ ਪ੍ਰੋਗਰਾਮ ਲਈ ਕੁਆਲੀਫਾਈ ਨਹੀਂ ਕਰਦੇ, ਉਹ ਟਿੱਪਸ, ਸਬਸਕ੍ਰਿਪਸ਼ਨ ਅਤੇ ਮਰਚ ਸੇਲ ਰਾਹੀਂ ਕਮਾਈ ਕਰ ਸਕਦੇ ਹਨ। 
ਕੰਪਨੀ ਇਸ ਪ੍ਰੋਗਰਾਮ ਰਾਹੀਂ ਕ੍ਰਿਏਟਰਾਂ ਨੂੰ ਟਿਕਟੋਕ ਤੋਂ ਜ਼ਿਆਦਾ ਮਾਨੀਟਾਈਜ਼ੇਸ਼ਨ ਆਪਸ਼ਨ ਦੇ ਰਹੀ ਹੈ। ਕੰਪਨੀ ਨੂੰ ਉਮੀਦ ਹੈ ਕਿ ਇਸ ਨਾਲ ਉਹ ਟਿਕਟੋਕ ਨੂੰ ਪਿੱਛੇ ਛੱਡਕੇ ਸ਼ਾਰਟ ਵੀਡੀਓ ਪਲੇਟਫਾਰਮ ’ਚ ਨੰਬਰ 1 ਬਣ ਸਕਦੀ ਹੈ। ਦੱਸ ਦੇਈਏ ਕਿ ਕੰਪਨੀ ਨੇ ਲਗਭਗ 1.5 ਸਾਲ ਪਹਿਲਾਂ Shorts ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਕੁਝ ਸਮਾਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ Shorts ਲਈ ਲਾਂਗ ਟਰਮ ਮਾਨੀਟਾਈਜ਼ੇਸ਼ਨ ਪ੍ਰਾਜੈਕਟ ’ਤੇ ਕੰਮ ਕੀਤਾ ਜਾ ਰਿਹਾ ਹੈ। ਕੰਪਨੀ ਦੇ ਕ੍ਰਿਏਟਰ ਪ੍ਰੋਡਕਟਸ ਦੇ ਵਾਈਸ ਪ੍ਰੈਜ਼ੀਡੈਂਟ ਨੇ ਦੱਸਿਆ ਸੀ ਕਿ ਇਹ ਫੀਚਰ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ’ਤੇ ਇਕ ਦਿਨ ’ਚ 30 ਬਿਲੀਅਨ ਵਿਊਜ਼ ਆਉਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 1.5 ਬਿਲੀਅਨ ਲੋਕ ਇਸਨੂੰ ਹਰ ਮਹੀਨੇ ਵੇਖਦੇ ਹਨ। ਹੁਣ ਤਕ ਯੂਟਿਊਬ Shorts ਨੂੰ ਛੋਟੇ ਤਰੀਕਿਆਂ ਨਾਲ ਮਾਨੀਟਾਈਜ਼ ਕੀਤਾ ਜਾ ਰਿਹਾ ਸੀ।  ਇਸਨੂੰ ਕ੍ਰਿਟੇਰ ਫੰਡਸ, ਸ਼ਾਪਿੰਗ ਅਤੇ ਟਿੱਪਸ ਰਾਹੀਂ ਮਾਨੀਟਾਈਜ਼ ਕੀਤਾ ਜਾ ਰਿਹਾ ਸੀ। ਇਸ ਤਰ੍ਹਾਂ ਟਿਕਟੋਕ ਅਤੇ ਇੰਸਟਾਗ੍ਰਾਮ ਵੀ ਆਪਣੇ ਵਰਟਿਕਲ ਵੀਡੀਓ ਨੂੰ ਮਾਨੀਟਾਈਜ਼ ਕਰਦੇ ਹਨ। ਇਸਨੂੰ ਲੈ ਕੇ ਜ਼ਿਆਦਾਤਰ ਕ੍ਰਿਏਟਰਾਂ ਨੂੰ ਲਗਦਾ ਹੈ ਕਿ ਇਹ ਕਾਫੀ ਨਹੀਂ ਹੈ। ਇਸ ਕਾਰਨ YouTube Shorts ਦਾ ਮਾਨੀਟਾਈਜ਼ੇਸ਼ਨ ਪ੍ਰੋਗਰਾਮ ਜ਼ਿਆਦਾ ਹਿੱਟ ਹੋ ਸਕਦਾ ਹੈ ਜਿਸਦਾ ਫਾਇਦਾ ਕੰਪਨੀ ਨੂੰ ਮਿਲ ਸਕਦਾ ਹੈ।