- Updated: February 21, 2023 04:00 PM
ਪੰਜਾਬ ਕੈਬਨਿਟ ਦੀ ਮੰਗਲਵਾਰ ਨੂੰ ਹੋਈ ਮੀਟਿੰਗ 'ਚ ਵੱਖ-ਵੱਖ ਵਿਭਾਗਾਂ ਦੇ 14,417 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਲਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਫੂਡ ਗ੍ਰੇਨ ਪਾਲਿਸੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। 3 ਮਾਰਚ ਤੋਂ ਬਜਟ ਇਜਲਾਸ ਸ਼ੁਰੂ ਹੋਵੇਗਾ ਤੇ 10 ਮਾਰਚ ਨੂੰ ਮਾਨ ਸਰਕਾਰ ਬਜਟ ਪੇਸ਼ ਕਰੇਗੀ। 11 ਮਾਰਚ ਨੂੰ ਬਜਟ 'ਤੇ ਡਿਬੇਟ ਹੋਵੇਗੀ। G20 ਸੰਮੇਲਨ ਕਾਰਨ 7-8 ਦਿਨ ਦੀ ਬ੍ਰੇਕ ਹੋਵੇਗੀ। 22-24 ਤਰੀਕ ਨੂੰ ਵਿਧਾਨ ਸਭਾ ਮੁੜ ਆਪਣਾ ਕੰਮ ਕਰੇਗੀ।