ਡੈਮ ''ਚ ਦੋਸਤਾਂ ਨਾਲ ਨਹਾਉਣ ਗਏ 2 ਨੌਜਵਾਨ ਡੁੱਬੇ, ਪਾਣੀ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਲਾਸ਼ਾਂ ਅੱਗੇ ਰੁੜ੍ਹੀਆਂ

ਡੈਮ ''ਚ ਦੋਸਤਾਂ ਨਾਲ ਨਹਾਉਣ ਗਏ 2 ਨੌਜਵਾਨ ਡੁੱਬੇ, ਪਾਣੀ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਲਾਸ਼ਾਂ ਅੱਗੇ ਰੁੜ੍ਹੀਆਂ

ਹਰਿਆਣਾ ਦੇ ਪਿੰਡ ਪੰਚਕੂਲਾ ਨੇੜੇ ਜੰਗਲ ਵਿਚ ਬਣੇ ਡੈਮ ਵਿਚ ਨਹਾਉਣ ਗਏ ਪੰਜ ਦੋਸਤਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਨੂੰ ਉਸ ਦੇ ਦੋਸਤਾਂ ਨੇ ਬਚਾ ਲਿਆ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਕੀਤੀ। ਰਾਤ ਨੂੰ ਹਨੇਰਾ ਹੋਣ ਕਾਰਨ ਡੁੱਬੇ ਨੌਜਵਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕਾਂ ਦੀ ਪਛਾਣ ਇਰਫਾਨ (18) ਵਾਸੀ ਮਨੀਮਾਜਰਾ, ਚੰਡੀਗੜ੍ਹ ਅਤੇ ਪ੍ਰਿੰਸ (18) ਵਾਸੀ ਰਾਮਗੜ੍ਹ, ਪੰਚਕੂਲਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮਨੀਮਾਜਰਾ ਦੇ ਅਜੈ ਮਨੀਮਾਜਰਾ ਨੇ ਦੱਸਿਆ ਕਿ ਉਹ ਬੁੱਧਵਾਰ ਸ਼ਾਮ ਨੂੰ ਆਪਣੇ ਚਾਰ ਦੋਸਤਾਂ ਅਮਨ, ਇਰਫਾਨ, ਪ੍ਰਿੰਸ ਅਤੇ ਗਾਂਧੀ ਨਾਲ ਮੋਰਨੀ ਸਥਿਤ ਹੋਟਲ ਗਿਆ ਸੀ। ਇਸ ਤੋਂ ਬਾਅਦ ਉਹ ਕਰੀਬ 3 ਕਿਲੋਮੀਟਰ ਦੂਰ ਜੰਗਲ 'ਚ ਬਣੇ ਡੈਮ 'ਚ ਨਹਾਉਣ ਚਲੇ ਗਏ। ਅਜੇ ਨੇ ਦੱਸਿਆ ਕਿ ਇਰਫਾਨ, ਪ੍ਰਿੰਸ ਅਤੇ ਅਮਨ ਨਹਾ ਕੇ ਡੈਮ ਦੇ ਕੰਢੇ ਖੜ੍ਹੇ ਸਨ। ਉਹ ਅਚਾਨਕ ਫਿਸਲ ਕੇ ਡੈਮ ਦੇ ਅੰਦਰ ਰੁੜ ਗਏ।

ਅਜੇ ਅਤੇ ਗਾਂਧੀ ਨੇ ਤੁਰੰਤ ਅਮਨ ਨੂੰ ਬਾਹਰ ਕੱਢਿਆ ਪਰ ਪਾਣੀ ਦੀ ਡੂੰਘਾਈ ਕਾਰਨ ਇਰਫਾਨ ਅਤੇ ਪ੍ਰਿੰਸ ਦੋਵੇਂ ਬਾਹਰ ਨਹੀਂ ਨਿਕਲ ਸਕੇ। ਜੰਗਲ 'ਚ ਮੋਬਾਈਲ ਫ਼ੋਨ ਦਾ ਨੈੱਟਵਰਕ ਨਾ ਹੋਣ ਕਾਰਨ ਨੌਜਵਾਨ ਜੰਗਲ 'ਚੋਂ ਬਾਹਰ ਆ ਗਏ ਅਤੇ ਚੰਡੀ ਮੰਦਰ ਥਾਣੇ ਪਹੁੰਚ ਕੇ ਪੁਲਿਸ ਨੂੰ ਸੂਚਨਾ ਦਿੱਤੀ |

ਸੂਚਨਾ ਮਿਲਣ ’ਤੇ ਚੰਡੀ ਮੰਦਰ ਥਾਣੇ ਦੇ ਐਸਐਚਓ ਪ੍ਰਿਥਵੀ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਮੌਕੇ ’ਤੇ ਪੁੱਜੇ। ਇਰਫਾਨ ਆਪਣੀ ਮਾਂ ਨਾਲ ਮਨੀ ਬਾਜ਼ਾਰ 'ਚ ਕੈਮਿਸਟ ਦੀ ਦੁਕਾਨ 'ਤੇ ਕੰਮ ਕਰਦਾ ਸੀ। ਪਾਣੀ ਦੀ ਡੂੰਘਾਈ ਜ਼ਿਆਦਾ ਹੋਣ ਕਰਕੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।  NDRF ਦੀ ਟੀਮ ਬੁਲਾ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਜਾਵੇਗਾ। ਜਾਂਚ ਲਈ ਕਮੇਟੀ ਵੀ ਬਣਾਈ ਗਈ ਹੈ।