ਫਿਨਲੈਂਡ ''ਚ ਪੈਦਲ ਯਾਤਰੀ ਪੁਲ ਡਿਗਣ ਨਾਲ ਬੱਚਿਆਂ ਸਮੇਤ 24 ਲੋਕ ਹੋਏ ਜ਼ਖ਼ਮੀ। 

ਫਿਨਲੈਂਡ ''ਚ ਪੈਦਲ ਯਾਤਰੀ ਪੁਲ ਡਿਗਣ ਨਾਲ ਬੱਚਿਆਂ ਸਮੇਤ 24 ਲੋਕ ਹੋਏ ਜ਼ਖ਼ਮੀ। 

ਦੱਖਣੀ ਫਿਨਲੈਂਡ ਦੇ ਐਸਪੂ ਸ਼ਹਿਰ ਵਿੱਚ ਵੀਰਵਾਰ ਤੜਕੇ ਇੱਕ ਅਸਥਾਈ ਪੈਦਲ ਯਾਤਰੀ ਪੁਲ ਦੇ ਡਿੱਗਣ ਕਾਰਨ ਦੋ ਦਰਜਨ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਸਕੂਲੀ ਬੱਚੇ ਸਨ। ਪੁਲਸ ਨੇ ਦੱਸਿਆ ਕਿ ਪੁਲ ਐਸਪੂ ਦੇ ਤਾਪਿਓਲਾ ਖੇਤਰ ਵਿੱਚ ਇੱਕ ਉਸਾਰੀ ਵਾਲੀ ਥਾਂ 'ਤੇ ਸੀ ਅਤੇ ਸਵੇਰੇ ਢਹਿ ਗਿਆ। ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ ਹੈ ਪਰ 24 ਲੋਕ ਜ਼ਖਮੀ ਹੋਏ ਹਨ। 

                    Image

ਏਸਪੂ ਰਾਜਧਾਨੀ ਹੇਲਸਿੰਕੀ ਦੇ ਨਾਲ ਲੱਗਦਾ ਸ਼ਹਿਰ ਹੈ। ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਲਸਿੰਕੀ ਯੂਨੀਵਰਸਿਟੀ ਹਸਪਤਾਲ ਨੇ ਕਿਹਾ ਕਿ ਉਸ ਨੂੰ 15 ਜ਼ਖਮੀ ਲੋਕਾਂ ਲਿਆਂਦਾ ਗਿਆ ਹੈ। ਹਸਪਤਾਲ ਦੇ ਬਿਆਨ ਮੁਤਾਬਕ ਜ਼ਿਆਦਾਤਰ ਜ਼ਖਮੀਆਂ ਨੂੰ 'ਫ੍ਰੈਕਚਰ' ਹੋਇਆ ਹੈ ਅਤੇ ਉਹ ਸਕੂਲੀ ਬੱਚੇ ਹਨ।

                     Image

ਫਿਨਲੈਂਡ ਦੇ ਰਾਸ਼ਟਰਪਤੀ ਸਾਉਲੀ ਨਿਨਿਸਤੋ ਨੇ ਟਵਿੱਟਰ 'ਤੇ ਕਿਹਾ ਕਿ ''ਟਪੀਓਲਾ 'ਚ ਹਾਦਸੇ ਦੀ ਖ਼ਬਰ ਹੈਰਾਨ ਕਰਨ ਵਾਲੀ ਹੈ। ਇਸ ਸਮੇਂ ਸਹਾਇਤਾ ਪ੍ਰਦਾਨ ਕਰਨ ਦੀ ਜ਼ਰੂਰਤ ਹੈ।