ਮਿਆਂਮਾਰ ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, 44 ਕਰੋੜ ਡਾਲਰ ਦੇ ਨਸ਼ੀਲੇ ਪਦਾਰਥ ਕੀਤੇ ਨਸ਼ਟ। 

ਮਿਆਂਮਾਰ ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, 44 ਕਰੋੜ ਡਾਲਰ ਦੇ ਨਸ਼ੀਲੇ ਪਦਾਰਥ ਕੀਤੇ ਨਸ਼ਟ। 

ਮਿਆਂਮਾਰ ਦੇ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੋਕੂ ਦਿਵਸ ਦੇ ਮੌਕੇ 'ਤੇ ਦੇਸ਼ ਭਰ ਵਿੱਚ ਜ਼ਬਤ ਕੀਤੇ ਗਏ 44.6 ਕਰੋੜ ਡਾਲਰ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਮਿਆਂਮਾਰ ਵਿੱਚ ਅਫੀਮ, ਹੈਰੋਇਨ ਅਤੇ ਮੈਥਾਮਫੇਟਾਮਾਈਨ ਵਰਗੇ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਵਧਿਆ ਹੈ ਅਤੇ ਇਨ੍ਹਾਂ ਦੀ ਤਸਕਰੀ ਨਾਲ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਇਨ੍ਹਾਂ ਦਾ ਬਾਜ਼ਾਰ ਵਧਣ ਦਾ ਖ਼ਦਸ਼ਾ ਹੈ।

                     Image

ਮਿਆਂਮਾਰ ਦਾ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਦਾ ਲੰਮਾ ਇਤਿਹਾਸ ਹੈ। ਇੱਥੇ ਦਹਾਕਿਆਂ ਦੇ ਹਥਿਆਰਬੰਦ ਟਕਰਾਅ ਕਾਰਨ ਪੈਦਾ ਹੋਈ ਸਿਆਸੀ ਅਤੇ ਆਰਥਿਕ ਅਸੁਰੱਖਿਆ ਨੂੰ ਇਸ ਸਮੱਸਿਆ ਨਾਲ ਜੁੜਿਆ ਜਾਂਦਾ ਹੈ। ਇਹ ਦੇਸ਼ ਮੇਥਾਮਫੇਟਾਮਾਈਨ ਦਾ ਪ੍ਰਮੁੱਖ ਉਤਪਾਦਕ ਅਤੇ ਨਿਰਯਾਤਕ ਹੈ ਅਤੇ ਅਫਗਾਨਿਸਤਾਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਫੀਮ ਅਤੇ ਹੈਰੋਇਨ ਦਾ ਉਤਪਾਦਕ ਦੇਸ਼ ਹੈ। ਮਿਆਂਮਾਰ ਦਾ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਦਾ ਲੰਮਾ ਇਤਿਹਾਸ ਹੈ। ਇੱਥੇ ਦਹਾਕਿਆਂ ਦੇ ਹਥਿਆਰਬੰਦ ਟਕਰਾਅ ਕਾਰਨ ਪੈਦਾ ਹੋਈ ਸਿਆਸੀ ਅਤੇ ਆਰਥਿਕ ਅਸੁਰੱਖਿਆ ਨੂੰ ਇਸ ਸਮੱਸਿਆ ਨਾਲ ਜੁੜਿਆ ਜਾਂਦਾ ਹੈ। ਇਹ ਦੇਸ਼ ਮੇਥਾਮਫੇਟਾਮਾਈਨ ਦਾ ਪ੍ਰਮੁੱਖ ਉਤਪਾਦਕ ਅਤੇ ਨਿਰਯਾਤਕ ਹੈ ਅਤੇ ਅਫਗਾਨਿਸਤਾਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਫੀਮ ਅਤੇ ਹੈਰੋਇਨ ਦਾ ਉਤਪਾਦਕ ਦੇਸ਼ ਹੈ।