ਮੋਰੱਕੋ ''ਚ ਚੱਟਾਨਾਂ ਨਾਲ ਟਕਰਾਈ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ , 6 ਦੀ ਹੋਈ ਮੌਤ। 

ਮੋਰੱਕੋ ''ਚ ਚੱਟਾਨਾਂ ਨਾਲ ਟਕਰਾਈ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ , 6 ਦੀ ਹੋਈ ਮੌਤ। 

ਮੋਰੱਕੋ ਵਿਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਚਟਾਨਾਂ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਗਈ, ਜਿਸ ਨਾਲ 6 ਲੋਕਾਂ ਦੀ ਮੌਤ ਹੋ ਗਈ। MAP ਨਿਊਜ਼ ਏਜੰਸੀ ਨੇ ਸ਼ਨੀਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਕਥਿਤ ਤੌਰ 'ਤੇ ਖ਼ਰਾਬ ਮੌਸਮ, ਉੱਚੀਆਂ ਲਹਿਰਾਂ ਅਤੇ ਤਸਕਰਾਂ ਦੀਆਂ ਅਸਫ਼ਲ ਚਾਲਾਂ ਕਾਰਨ ਵਾਪਰੀ ਹੈ।

ਇਸ ਹਾਦਸੇ 'ਚ ਕਰੀਬ 48 ਲੋਕ ਵਾਲ-ਵਾਲ ਬਚ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚੇ ਲੋਕਾਂ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਇਸ ਤੋਂ ਇਲਾਵਾ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਕਿਸ਼ਤੀ ਦੇ ਮਲਬੇ ਦੀ ਜਾਂਚ ਜਾਰੀ ਹੈ।