ਆਉਣ ਵਾਲੀਆਂ ਚੋਣਾਂ ਵਿਚ ਟਰੂਡੋ ਨੂੰ ਲੱਗ ਸਕਦੈ ਵੱਡਾ ਝਟਕਾ , ਸਰਵੇਖਣ ''ਚ ਹੋਇਆ ਖੁਲਾਸਾ

ਆਉਣ ਵਾਲੀਆਂ ਚੋਣਾਂ ਵਿਚ ਟਰੂਡੋ ਨੂੰ ਲੱਗ ਸਕਦੈ ਵੱਡਾ ਝਟਕਾ , ਸਰਵੇਖਣ ''ਚ ਹੋਇਆ ਖੁਲਾਸਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਉਣ ਵਾਲੀਆਂ ਚੋਣਾਂ ਵਿਚ ਵੱਡਾ ਝਟਕਾ ਲੱਗ ਸਕਦਾ ਹੈ। ਟਰੂਡੋ ਦੀ ਲੋਕਪ੍ਰਿਅਤਾ ਵਿਚ ਲਗਾਤਾਰ ਗਿਰਾਵਟ ਜਾਰੀ ਹੈ, ਜਿਸ ਦਾ ਖਮਿਆਜ਼ਾ ਉਸ ਨੂੰ ਹੋਣ ਵਾਲੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ। ਸਮਾਚਾਰ ਏਜੰਸੀ ਵਾਲ ਸਟ੍ਰੀਟ ਮੁਤਾਬਕ ਨਿਊਜ਼ ਪੋਲ ਨੇ ਭਵਿੱਖਬਾਣੀ ਕੀਤੀ ਹੈ ਕਿ ਟਰੂਡੋ ਦੀ ਲਿਬਰਲ ਪਾਰਟੀ ਤੀਜੇ ਸਥਾਨ 'ਤੇ ਆ ਜਾਵੇਗੀ। ਉਨ੍ਹਾਂ ਦੀ ਪਾਰਟੀ ਸਿਰਫ਼ 39 ਸੀਟਾਂ 'ਤੇ ਜਿੱਤ ਹਾਸਲ ਕਰ ਸਕੇਗੀ।

       Image

ਪੋਲ ਮੁਤਾਬਕ ਨਤੀਜਿਆਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਲੀਵਰੇ ਸਭ ਤੋਂ ਅੱਗੇ ਹਨ। ਉਨ੍ਹਾਂ ਦੀ ਪਾਰਟੀ 223 ਸੀਟਾਂ ਜਿੱਤ ਸਕਦੀ ਹੈ। ਦੂਜੇ ਨੰਬਰ 'ਤੇ ਬਲਾਕ ਕਿਊਬੇਕੋਇਸ ਪਾਰਟੀ ਹੈ, ਿਜਸ ਦੇ ਆਗੂ ਯਵੇਸ-ਫ੍ਰੈਂਕੋਇਸ ਬਲਾਂਚੇ ਹਨ। ਇਸ ਪਾਰਟੀ ਨੂੰ 41 ਸੀਟਾਂ ਮਿਲ ਸਕਦੀਆਂ ਹਨ। ਤੀਜਾ ਸਥਾਨ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਮਿਲਿਆ ਹੈ। ਉਨ੍ਹਾਂ ਨੂੰ 39 ਸੀਟਾਂ ਮਿਲ ਸਕਦੀਆਂ ਹਨ। ਚੌਥੇ ਸਥਾਨ 'ਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਹਨ। ਪੰਜਵੇਂ ਸਥਾਨ 'ਤੇ ਗ੍ਰੀਨ ਪਾਰਟੀ ਹੈ। ਇਸ ਪਾਰਟੀ ਦੇ ਆਗੂ ਐਲੀਜ਼ਾਬੇਥ ਮੇਅ ਹਨ।