- Updated: June 26, 2023 09:51 PM
ਪੰਜਾਬੀ ਲੋਕ ਨਾਚਾਂ ਨੂੰ ਸਮਰਪਿਤ ਅਕਾਦਮੀ 'ਰੂਹ ਪੰਜਾਬ ਦੀ' ਮੈਲਬੋਰਨ ਵੱਲੋਂ 2 ਜੁਲਾਈ ਨੂੰ ਵਿਲੀਅਮਜ਼ਟਾਊਨ ਟਾਊਨ ਹਾਲ ਵਿੱਚ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਮਨਜਿੰਦਰ ਸੈਣੀ, ਤਰਵਿੰਦਰ ਢਿੱਲੋ ਅਤੇ ਹਰਜੀਤ ਸਿੰਘ ਨੇ ਦੱਸਿਆਂ ਕਿ 'ਰੂਹ ਪੰਜਾਬ ਦੀ' ਅਕਾਦਮੀ ਮੈਲਬੌਰਨ ਵਿਦੇਸ਼ਾਂ ਵਿੱਚ ਜੰਮ ਪਲ ਬੱਚਿਆਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਲਈ ਵਚਨਬੱਧ ਹੈ।
ਇਸੇ ਮੰਤਵ ਤਹਿਤ 2 ਜੁਲਾਈ ਨੂੰ ਹੋਣ ਵਾਲੇ ਸੱਭਿਆਚਾਰਕ ਮੇਲੇ ਵਿੱਚ ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਖਿੱਚ ਦਾ ਕੇਂਦਰ ਹੋਣਗੀਆਂ ਅਤੇ ਦਰਸ਼ਕਾਂ ਲਈ ਦਿਲ ਖਿੱਚਵੇਂ ਇਨਾਮ ਵੀ ਹੋਣਗੇ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਪ੍ਰਬੰਧਕਾਂ ਨੇ ਇਸ ਪਰਿਵਾਰਕ ਮੇਲੇ ਵਿੱਚ ਦਰਸ਼ਕਾਂ ਨੂੰ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।