ਪੰਜ ਦਿਨ ਬਾਅਦ ਹੀ ਆਪ’ ਤੋਂ ’ਕਾਂਗਰਸ ’ਚ ਹੋਈ ਚੌਧਰੀ ਸੁਰਿੰਦਰ ਸਿੰਘ ਦੀ ਵਾਪਸੀ। 

ਪੰਜ ਦਿਨ ਬਾਅਦ ਹੀ ਆਪ’ ਤੋਂ ’ਕਾਂਗਰਸ ’ਚ ਹੋਈ ਚੌਧਰੀ ਸੁਰਿੰਦਰ ਸਿੰਘ ਦੀ ਵਾਪਸੀ। 

ਜਲੰਧਰ ਦੀ ਲੋਕ ਸਭਾ ਸੀਟ ’ਤੇ 10 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਤੋਂ ਪਹਿਲਾਂ ਜੋੜ-ਤੋੜ ਦੀ ਸਿਆਸਤ ਜ਼ੋਰਾਂ ’ਤੇ ਹੈ। 10 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਮਰਹੂਮ ਸਾਂਸਦ ਸੰਤੋਖ ਚੌਧਰੀ ਦੇ ਭਤੀਜੇ ਅਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਪੰਜ ਦਿਨ ਬਾਅਦ ਹੀ ਘਰ ਵਾਪਸੀ ਕਰ ਲਈ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ਵਿਚ ਚੌਧਰੀ ਸੁਰਿੰਦਰ ਸਿੰਘ ਨੇ ਕਾਂਗਰਸ ਵਿਚ ਮੁੜ ਵਾਪਸੀ ਕਰ ਲਈ।

                                                 Image

ਚੌਧਰੀ ਸੁਰਿੰਦਰ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 10 ਅਪ੍ਰੈਲ ਨੂੰ ਜਲੰਧਰ ਦੇ ਹਲਕਾ ਕਰਤਾਰਪੁਰ ਵਿਚ ਕੀਤੀ ਗਈ ਰੈਲੀ ਦੌਰਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਸੀ। ਜਿਨ੍ਹਾਂ ਨੇ ਅੱਜ ਕਾਂਗਰਸ ਵਿਚ ਵਾਪਸੀ ਕਰ ਲਈ ਹੈ।