FPO ਨੂੰ ਕੀਤਾ ਰੱਦ, ਨਿਵੇਸ਼ਕਾਂ ਦੇ ਪੈਸੇ ਕਰਨਗੇ ਵਾਪਸ,ਅਡਾਨੀ ਗਰੁੱਪ ਨੇ ਲਿਆ ਵੱਡਾ ਫ਼ੈਸਲਾ।

FPO ਨੂੰ ਕੀਤਾ ਰੱਦ, ਨਿਵੇਸ਼ਕਾਂ ਦੇ ਪੈਸੇ ਕਰਨਗੇ ਵਾਪਸ,ਅਡਾਨੀ ਗਰੁੱਪ ਨੇ ਲਿਆ ਵੱਡਾ ਫ਼ੈਸਲਾ।

ਅਡਾਨੀ ਸਮੂਹ ਨੇ ਆਪਣੇ FPO ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਕਿਹਾ ਹੈ ਕਿ ਉਹ ਐੱਫ.ਪੀ.ਓ. ਨੂੰ ਰੱਦ ਕਰ ਰਹੇ ਹਨ। ਇਸ ਦੇ ਨਾਲ ਹੀ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ। ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਹ ਆਪਣਾ 20 ਹਜ਼ਾਰ ਕਰੋੜ ਰੁਪਏ ਦਾ ਐੱਫ.ਪੀ.ਓ. ਵਾਪਸ ਲੈ ਰਿਹਾ ਹੈ।

                               Image

ਨਿਵੇਸ਼ਕਾਂ ਨੂੰ ਜਲਦ ਹੀ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ 27 ਜਨਵਰੀ ਨੂੰ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਨੇ 20 ਹਜ਼ਾਰ ਕਰੋੜ ਜੁਟਾਉਣ ਲਈ ਐੱਫ. ਪੀ. ਓ. ਜਾਰੀ ਕੀਤਾ ਸੀ।