ਰੇਲ ਮੰਤਰੀ ਦਾ ਵੱਡਾ ਐਲਾਨ,ਵੰਦੇ ਭਾਰਤ ਐਕਸਪ੍ਰੈਸ ਤੋਂ ਬਾਅਦ ਹੁਣ ਪੂਰੇ ਦੇਸ਼ ''ਚ ਦੌੜੇਗੀ ਵੰਦੇ ਮੈਟਰੋ ਟਰੇਨ।

ਰੇਲ ਮੰਤਰੀ ਦਾ ਵੱਡਾ ਐਲਾਨ,ਵੰਦੇ ਭਾਰਤ ਐਕਸਪ੍ਰੈਸ ਤੋਂ ਬਾਅਦ ਹੁਣ ਪੂਰੇ ਦੇਸ਼ ''ਚ ਦੌੜੇਗੀ ਵੰਦੇ ਮੈਟਰੋ ਟਰੇਨ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਕੇਂਦਰੀ ਬਜਟ 2023 ਪੇਸ਼ ਕੀਤਾ ਹੈ। ਬਜਟ ਵਿੱਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਬਜਟ ਪੇਸ਼ ਹੋਣ ਤੋਂ ਬਾਅਦ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਵੀ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਟਰੇਨ ਦੀ ਸਫਲਤਾ ਤੋਂ ਬਾਅਦ ਹੁਣ ਰੇਲਵੇ 2024-25 ਤੱਕ ਵੰਦੇ ਮੈਟਰੋ ਟਰੇਨ ਸ਼ੁਰੂ ਕਰਨ ਜਾ ਰਿਹਾ ਹੈ।

                                  Image

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਵੰਦੇ ਮੈਟਰੋ ਸ਼ਹਿਰਾਂ ਵਿੱਚ 50-60 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਸੰਕਲਪ ਲੈ ਕੇ ਆ ਰਹੀ ਹੈ। ਇਸ ਸਾਲ ਪ੍ਰੋਡਕਸ਼ਨ ਅਤੇ ਡਿਜ਼ਾਈਨ ਦਾ ਕੰਮ ਕੀਤਾ ਜਾਵੇਗਾ। ਅਗਲੇ ਸਾਲ ਤੋਂ ਇਸ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ। ਰੇਲ ਮੰਤਰੀ ਨੇ ਦੱਸਿਆ ਕਿ ਵੰਦੇ ਮੈਟਰੋ 125 ਤੋਂ 130 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੇਗੀ। ਇਸ ਦਾ ਡਿਜ਼ਾਈਨ ਮੁੰਬਈ ਸਬ-ਅਰਬਨ ਦੀ ਤਰਜ਼ 'ਤੇ ਹੋਵੇਗਾ। ਹਾਲਾਂਕਿ ਵੰਦੇ ਮੈਟਰੋ 'ਚ ਟਾਇਲਟ ਦੀ ਸਹੂਲਤ ਨਹੀਂ ਹੋਵੇਗੀ।

ਜਾਣਕਾਰੀ ਅਨੁਸਾਰ ਵੰਦੇ ਮੈਟਰੋ ਟ੍ਰੇਨ 1950 ਅਤੇ 1960 ਦੇ ਦਹਾਕੇ ਵਿੱਚ ਡਿਜ਼ਾਈਨ ਕੀਤੀਆਂ ਗਈਆਂ ਕਈ ਟ੍ਰੇਨਾਂ ਦੀ ਥਾਂ ਲੈ ਸਕਦੀ ਹੈ। ਫਿਲਹਾਲ ਇਸ ਦੇ ਡਿਜ਼ਾਈਨ ਤੋਂ ਪਰਦਾ ਨਹੀਂ ਹਟਾਇਆ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ‘ਚ ਸੁਵਿਧਾਵਾਂ ਵੰਦੇ ਭਾਰਤ ਟ੍ਰੇਨਾਂ ਵਾਂਗ ਹੀ ਹੋਣਗੀਆਂ। ਇਸ ਦਾ ਇੰਜਣ ਪੂਰੀ ਤਰ੍ਹਾਂ ਹਾਈਡ੍ਰੋਜਨ ਆਧਾਰਿਤ ਹੋਵੇਗਾ। ਜਿਸ ਨਾਲ ਪ੍ਰਦੂਸ਼ਣ ਜ਼ੀਰੋ ਹੋ ਜਾਵੇਗਾ।

ਵੰਦੇ ਮੈਟਰੋ ਟ੍ਰੇਨ ਵਿਚ ਵੰਦੇ ਭਾਰਤ ਟਰੇਨ ਦੀ ਤਰ੍ਹਾਂ ਆਧੁਨਿਕ ਬ੍ਰੇਕ ਸਿਸਟਮ, ਲਾਲ ਸਿਗਨਲ ਬ੍ਰੇਕਿੰਗ ਤੋਂ ਬਚਣ ਲਈ ਕਵਚ ਸੇਫਟੀ ਸਿਸਟਮ, ਆਟੋਮੈਟਿਕ ਡੋਰ, ਫਾਇਰ ਸੈਂਸਰ, GPS, LED ਸਕਰੀਨ ਸ਼ਾਮਲ ਹੋਵੇਗੀ। ਇਸ ਦੀ ਮਦਦ ਰਾਹੀਂ ਯਾਤਰੀਆਂ ਨੂੰ ਅਗਲੇ ਸਟੇਸ਼ਨ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਵੇਗਾ। ਇਸ ਟਰੇਨ ਦਾ ਕਿਰਾਇਆ ਬਹੁਤ ਘੱਟ ਹੋਵੇਗਾ, ਜਿਸ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕ ਵੀ ਇਸ ਵਿਚ ਆਸਾਨੀ ਨਾਲ ਸਫਰ ਕਰ ਸਕਣਗੇ।