184 ਯਾਤਰੀਆਂ ਨੂੰ ਕੇਰਲ ਲਿਜਾ ਰਹੇ ਏਅਰ ਇੰਡੀਆ ਦੇ ਜ਼ਹਾਜ ਦੇ ਇੰਜਣ ਨੂੰ ਲੱਗੀ ਅੱਗ, Abu Dhabi ’ਚ ਐਮਰਜੈਂਸੀ ਲੈਂਡਿੰਗ

184 ਯਾਤਰੀਆਂ ਨੂੰ ਕੇਰਲ ਲਿਜਾ ਰਹੇ ਏਅਰ ਇੰਡੀਆ ਦੇ ਜ਼ਹਾਜ ਦੇ ਇੰਜਣ ਨੂੰ ਲੱਗੀ ਅੱਗ, Abu Dhabi ’ਚ ਐਮਰਜੈਂਸੀ ਲੈਂਡਿੰਗ

ਏਅਰ ਇੰਡੀਆ ਐਕਸਪ੍ਰੈਸ ਦੀ Abu Dhabi ਤੋਂ ਕਾਲੀਕਟ ਜਾ ਰਹੀ ਫਲਾਈਟ ਦੀ ਵਾਪਸ ਅਬੂ ਧਾਬੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਦੇ ਇੰਜਣ ’ਚ ਅੱਗ ਲੱਗਣ ਤੋਂ ਬਾਅਦ ਜਹਾਜ਼ ਸੁਰੱਖਿਅਤ ਉਤਾਰਿਆ ਗਿਆ। ਏਅਰ ਇੰਡੀਆ ਐਕਸਪ੍ਰੈੱਸ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ।

ਜਾਣਕਾਰੀ ਮੁਤਾਬਿਕ Abu Dhabi ਤੋਂ ਆ ਰਹੀ ਏਅਰ ਇੰਡੀਆ ਐਕਸਪ੍ਰੈਸ (Air India Express) ਦੀ ਫਲਾਈਟ IX348 ’ਚ 184 ਯਾਤਰੀ ਸਵਾਰ ਸਨ। ਜਹਾਜ਼ ਦੇ ਇੰਜਣ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਅੱਗ ਲੱਗ ਗਈ। ਜਹਾਜ਼ ਦੇ ਪਾਇਲਟ ਨੇ ਜਿਵੇਂ ਹੀ ਅੱਗ ਦੀਆਂ ਲਪਟਾਂ ਦੇਖੀਆਂ, ਉਸ ਨੇ Abu Dhabiਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਏਅਰਲਾਈਨ ਮੁਤਾਬਿਕ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਅੱਜ-ਕੱਲ੍ਹ ਹਵਾਈ ਹਾਦਸਿਆਂ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਚਾਰ ਦਿਨ ਪਹਿਲਾਂ ਵੀ ਲਖਨਊ ਤੋਂ ਕੋਲਕਾਤਾ ਜਾ ਰਹੀ ਏਅਰ ਏਸ਼ੀਆ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਜਹਾਜਜ਼ ਨਾਲ ਪੰਛੀ ਟਕਰਾਉਣ ਕਾਰਨ 180 ਲੋਕਾਂ ਦੀ ਜਾਨ ਖ਼ਤਰੇ ’ਚ ਪੈ ਗਈ ਸੀ। ਅਜਿਹਾ ਹੀ ਮਾਮਲਾ ਦਿੱਲੀ ਤੋਂ ਭੁਵਨੇਸ਼ਵਰ ਜਾ ਰਹੀ ਵਿਸਤਾਰਾ ਫਲਾਈਟ ’ਚ ਦੇਖਣ ਨੂੰ ਮਿਲਿਆ। ਜਹਾਜ਼ ’ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਇਸ ਦੀ ਦਿੱਲੀ ਦੇ ਆਈਜੀਆਈ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਜਹਾਜ਼ ’ਚ 140 ਯਾਤਰੀ ਸਵਾਰ ਸਨ।