ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਅਨਮੋਲ ਗਗਨ ਮਾਨ,ਸ਼ਹਿਬਾਜ਼ ਸੋਹੀ ਨਾਲ ਹੋਇਆ ਵਿਆਹ

ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਅਨਮੋਲ ਗਗਨ ਮਾਨ,ਸ਼ਹਿਬਾਜ਼ ਸੋਹੀ ਨਾਲ ਹੋਇਆ ਵਿਆਹ

ਕੈਬਨਿਟ ਮੰਤਰੀ ਅਤੇ ਗਾਇਕ ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ਵਿਚ ਐਡਵੋਕੇਟ ਸ਼ਾਹਬਾਜ਼ ਸਿੰਘ ਨਾਲ ਉਨ੍ਹਾਂ ਦੀਆਂ ਲਾਵਾਂ (ਆਨੰਦ ਕਾਰਜ) ਹੋਈਆਂ।  ਦੋਵੇਂ ਵਿਆਹ ਵਾਲੇ ਜੋੜੇ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ। ਇਸ ਮੌਕੇ ਦੋਵਾਂ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ। ਹੁਣ ਨਵਾਂ ਵਿਆਹਿਆ ਜੋੜਾ ਮੈਰਿਜ ਪੈਲੇਸ ਚਲੇ ਗਏ ਹਨ, ਜਿੱਥੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। 

          Image

ਜਾਣਕਾਰੀ ਮੁਤਾਬਕ ਜਿਸ ਪਰਿਵਾਰ ਵਿੱਚ ਅਨਮੋਲ ਗਗਨ ਮਾਨ ਦਾ ਵਿਆਹ ਹੋਣ ਜਾ ਰਿਹਾ ਹੈ। ਉਸ ਦਾ ਆਪਣੇ ਇਲਾਕੇ ਵਿਚ ਵੀ ਚੰਗਾ ਪ੍ਰਭਾਵ ਹੈ। ਉਨ੍ਹਾਂ ਦਾ ਪਤੀ ਸ਼ਾਹਬਾਜ਼ ਸਿੰਘ ਦੀ ਮਾਂ ਸੀਲਮ ਸੋਹੀ ਸਿਆਸਤ ਵਿੱਚ ਹੈ।ਦੱਸ ਦੇਈਏ ਅਨਮੋਲ ਗਗਨ ਮਾਨ ਦਾ ਪਰਿਵਾਰ ਮੂਲ ਤੌਰ ‘ਤੇ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਲਾਂਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਹੀ ਬੀਤਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਈ। ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਐਲਬਮਾਂ ਵਿੱਚ ਕੰਮ ਕੀਤਾ। ਇਸ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸਿਆਸਤ ਦੇ ਖੇਤਰ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਸ਼ਾਮ ਪੰਜ ਵਜੇ ਡੋਲੀ ਰਵਾਨਾ ਹੋਵੇਗੀ। ਅਨਮੋਲ ਗਗਨ ਮਾਨ ਨੇ ਸਾਲ 2022 ਵਿੱਚ ਪਹਿਲੀ ਵਾਰ ਖਰੜ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ।