- Updated: April 25, 2025 05:39 PM
ਅਜਨਾਲਾ ਪੁਲਸ ਅਤੇ ਬੀ.ਐੱਸ.ਐੱਫ਼. ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਪਹਿਲਗਾਮ ਦੀ ਤਰ੍ਹਾਂ ਪੰਜਾਬ ਦਹਿਲਾਉਣ ਦੀ ਸਾਜ਼ਿਸ਼ ਬੇਨਕਾਬ ਹੋ ਗਈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ਼. 117 ਬਟਾਲੀਅਨ ਵੱਲੋਂ ਅਜਨਾਲਾ ਪੁਲਸ ਨਾਲ ਮਿਲ ਕੇ ਸਾਂਝੇ ਤੌਰ 'ਤੇ ਚਲਾਏ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਅਸਲਾ ਅਤੇ ਆਰ.ਡੀ.ਐਕਸ. ਬਰਾਮਦ ਹੋਣ ਦਾ ਸਮਾਚਾਰ ਹੈ।
ਇਸ ਸਬੰਧੀ ਥਾਣਾ ਅਜਨਾਲਾ ਦੇ ਐੱਸ.ਐੱਚ.ਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਬੱਲ ਲੱਭੇ ਦਰਿਆ ਨੇੜਲੇ ਇੱਕ ਕਿਸਾਨ ਦੇ ਕਣਕ ਦੇ ਖੇਤਾਂ 'ਚੋਂ ਦੋ ਵੱਡੇ ਪੈਕਟਾਂ ਵਿਚੋਂ 5ਹੈਂਡ ਗ੍ਰਨੇਡ, 4 ਪਿਸਤੌਲ, 8 ਮੈਗਜ਼ੀਨ, 220 ਜ਼ਿੰਦਾ ਕਾਰਤੂਸ, 4.50 ਕਿਲੋ ਧਮਾਕਾ ਖੇਜ ਸਮੱਗਰੀ (ਆਰ.ਡੀ.ਐਕਸ), 2 ਬੈਟਰੀ ਚਾਰਜਰ ਅਤੇ ਦੋ ਰਿਮੋਟ ਬਰਾਮਦ ਹੋਏ ਹਨ। ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
