ਸ੍ਰੀ ਦਰਬਾਰ ਸਾਹਿਬ ਬਾਹਰ ਸੁਖਬੀਰ ਬਾਦਲ ''ਤੇ ਗੋਲੀ ਚਲਾਉਣ ਵਾਲੇ ਬਾਰੇ ਹੋਇਆ ਖ਼ੁਲਾਸਾ

ਸ੍ਰੀ ਦਰਬਾਰ ਸਾਹਿਬ ਬਾਹਰ ਸੁਖਬੀਰ ਬਾਦਲ ''ਤੇ ਗੋਲੀ ਚਲਾਉਣ ਵਾਲੇ ਬਾਰੇ ਹੋਇਆ ਖ਼ੁਲਾਸਾ

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ 'ਤੇ ਅੱਜ ਜਾਨਲੇਵਾ ਹਮਲਾ ਹੋ ਗਿਆ। ਇਸ ਹਮਲੇ ਵਿਚ ਭਾਵੇਂ ਗੋਲ਼ੀ ਚੱਲੀ ਹੈ ਪਰ ਸੁਖਬੀਰ ਸਿੰਘ ਬਾਦਲ ਵਾਲ-ਵਾਲ ਬਚ ਗਏ। ਗੋਲ਼ੀ ਚੱਲਣ ਵਾਲੇ ਦਾ ਨਾਮ ਨਰਾਇਣ ਸਿੰਘ ਜੌੜਾ ਦੱਸਿਆ ਜਾ ਰਿਹਾ ਹੈ, ਪਹਿਲਾਂ ਵੀ ਗਰਮ ਖਿਆਲੀਆਂ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਨਰਾਇਣ ਜੌੜਾ ਨੂੰ ਲੈ ਕੇ ਪੁਲਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਪੁਲਸ ਮੁਤਾਬਕ ਨਰਾਇਣ ਸਿੰਘ ਕੱਲ੍ਹ ਵੀ ਸ੍ਰੀ ਦਰਬਾਰ ਸਾਹਿਬ ਆਇਆ ਸੀ ਅਤੇ ਪੁਲਸ ਵਲੋਂ ਪਹਿਲਾਂ ਤੋਂ ਹੀ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ।

ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਨਰਾਇਣ ਸਿੰਘ ਪਹਿਲਾਂ ਦਰਬਾਰ ਸਾਹਿਬ ਆਇਆ ਜਿਸ ਮਗਰੋਂ ਉਹ ਦਰਬਾਰ ਸਾਹਿਬ ਮੱਥ ਟੇਕਣ ਉਪਰੰਤ ਬਾਹਰ ਆ ਗਿਆ। ਪੁਲਸ ਦਾ ਬੰਦਾ ਪਹਿਲਾਂ ਹੀ ਉਸ ਦੇ ਨਜ਼ਰ ਰੱਖੀ ਬੈਠਾ ਸੀ, ਜਿਵੇਂ ਹੀ ਉਸ ਨੇ ਸੁਖਬੀਰ ਬਾਦਲ ਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਦਬੋਚ ਲਿਆ ਗਿਆ।

ਏ. ਡੀ. ਸੀ. ਪੀ. ਮੁਤਾਬਕ ਨਰਾਇਣ ਸਿੰਘ ਜੌੜਾ ਪਹਿਲਾਂ ਹੀ ਖਾੜਕੂ ਜਥੇਬੰਦੀਆਂ ਨਾਲ ਜੁੜਿਆ ਹੋਇਆ। ਉਨ੍ਹਾਂ ਕਿਹਾ ਕਿ ਗੁਰੂ ਘਰ ਦਾ ਸੰਗਤੀ ਰੂਪ ਨੂੰ ਲੈ ਕੇ ਇਹ ਗੁਨਾਹ ਕੀਤਾ ਗਿਆ ਹੈ। ਪੁਲਸ ਸੰਗਤ ਨੂੰ ਡੱਕ ਨਹੀਂ ਸਕਦੀ। ਸੰਗਤ ਦੇ ਰੂਪ ਵਿਚ ਕੋਈ ਵੀ ਗੁਰੂ ਘਰ ਆ ਸਕਦਾ ਹੈ ਅਤੇ ਇਸੇ ਦੇ ਸਹਾਰਾ ਲੈ ਕੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।