ਬਿਕਰਮ ਮਜੀਠੀਆ ਨੇ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਘੇਰੀ ਸਰਕਾਰ ਤੇ ਬੋਲੇ:

ਬਿਕਰਮ ਮਜੀਠੀਆ ਨੇ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਘੇਰੀ ਸਰਕਾਰ ਤੇ ਬੋਲੇ:

ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਅਤੇ ਦੇਸ਼ ਦੀ ਸਿਆਸਤ 'ਚ ਨਿਸ਼ਕਾਮ ਸੇਵਾ ਅਤੇ ਹਿੰਦੂ-ਸਿੱਖ ਏਕਤਾ ਦੇ ਮੁਦੱਈ ਵਜੋਂ ਜਾਣੇ ਜਾਂਦੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਬਰਸੀ ਸਮਾਗਮ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਯਾਦ ਕੀਤਾ।  ਉਨ੍ਹਾਂ ਸੰਤ ਲੌਂਗੋਵਾਲ ਬਾਰੇ ਬੋਲਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਪਰਚਿਆਂ ਦਾ ਸਾਹਮਣਾ ਕਰਨਾ ਪਵੇ, ਇਸ ਲਈ ਉਹ ਗੱਲਬਾਤ ਨਾਲ ਕੇਂਦਰ ਦੀਆਂ ਸਰਕਾਰਾਂ ਨਾਲ ਮਸਲਾ ਹੱਲ ਕਰਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਬਰਸੀ ਸਮਾਗਮ 'ਚ ਪੁੱਜਣ ਵਾਲੀਆਂ ਬੱਸਾਂ ਨੂੰ ਰੋਕੇ ਜਾਣ 'ਤੇ ਸੱਤਾਧਿਰ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਸਮਾਗਮ 'ਚ ਜਾਣ ਵਾਲੀਆਂ ਬੱਸਾਂ ਨੂੰ ਕਿਤੇ ਵੀ ਨਹੀਂ ਰੋਕਿਆ ਗਿਆ।

ਉਨ੍ਹਾਂ ਕਿਹਾ ਕਿ ਸੱਤਾਧਿਰ ਸਾਡੇ ਅਕਾਲੀ ਦਲ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦੀ। ਉਨ੍ਹਾਂ ਆਪਣੇ ਖ਼ਿਲਾਫ਼ ਹੋਏ ਪਰਚਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਰਦਾਂ 'ਤੇ ਹੀ ਪਰਚੇ ਹੁੰਦੇ ਹਨ, ਬੁਜ਼ਦਿਲਾਂ ਨੂੰ ਕੋਈ ਨਹੀਂ ਪੁੱਛਦਾ, ਟਾਈਗਰ ਹਾਲੇ ਜਿਊਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਤਾਂ ਇੰਨੇ ਪਰਚੇ ਹੋ ਗਏ ਹਨ ਕਿ ਹੁਣ ਤਾਂ ਐਕਟ ਹੀ ਮੁੱਕ ਗਏ। ਉਨ੍ਹਾਂ ਨੇ 'ਆਪ' ਸਰਕਾਰ ਨੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਹਰ ਵੇਲੇ ਮਜੀਠੀਆ ਹੀ ਯਾਦ ਆਉਂਦਾ ਹੈ।