ਭਾਜਪਾ ਆਗੂ ਪਾਕਿ ਦੇ ਸ੍ਰੀ ਕਰਤਾਪੁਰ ਸਾਹਿਬ ''ਚ PM ਮੋਦੀ ਦੇ ਜਨਮਦਿਨ ''ਤੇ ਹੋਏ ਨਤਮਸਤਕ, ਕੀਤੀ ਅਰਦਾਸ। 

ਭਾਜਪਾ ਆਗੂ ਪਾਕਿ ਦੇ ਸ੍ਰੀ ਕਰਤਾਪੁਰ ਸਾਹਿਬ ''ਚ PM ਮੋਦੀ ਦੇ ਜਨਮਦਿਨ ''ਤੇ ਹੋਏ ਨਤਮਸਤਕ, ਕੀਤੀ ਅਰਦਾਸ। 

ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਭਾਜਪਾ ਦੀ ਟੀਮ ਪਾਕਿਸਤਾਨ ਦੇ ਗੁਰਦੁਆਰੇ ਸ੍ਰੀ ਕਰਤਾਪੁਰ ਸਾਹਿਬ ਨਤਮਸਤਕ ਹੋਈ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨਾ ਸਿਰਫ਼ ਭਾਰਤ ਸਗੋਂ ਦੁਨੀਆ ਦੀ ਅਹਿਮ ਸ਼ਖਸੀਅਤ ਬਣ ਚੁੱਕੇ ਹਨ। ਇਸ ਦੌਰਾਨ ਪੀ. ਐੱਮ ਮੋਦੀ ਦੇ ਜਨਮਦਿਨ 'ਤੇ ਭਾਜਪਾ ਦੇ ਸੀਨੀਅਰ ਲਿਡਰਸ਼ਿਪ ਕੌਮੀ ਜਨਰਨ ਸਕੱਤਰ ਮਨਜਿੰਦਰ ਸਿੰਘ ਸਿਰਸਾ, ਪੰਜਾਬ ਦੇ ਸਕੱਤਰ ਪਰਮਿੰਦਰ ਬਰਾੜ, ਭਾਜਪਾ ਦੇ ਸੀਨੀਅਰ ਆਗੂ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਹੋਰ ਭਾਜਪਾ ਆਗੂ ਅੱਜ ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਾਰਮਿਕ ਤੇ ਪਵਿੱਤਰ ਸਥਾਨ ਸ੍ਰੀ ਕਰਤਾਪੁਰ ਸਾਹਿਬ ਪਹੁੰਚੇ ਹਨ।  ਇਸ ਦੌਰਾਨ ਭਾਜਪਾ ਆਗੂਆਂ ਨੇ ਗੁਰਦੁਆਰਾ ਸਾਹਿਬ 'ਚ ਪ੍ਰਧਾਨ ਮੰਤਰੀ ਮੋਦੀ ਦੀ ਲੰਮੀ ਉਮਰ ਦੀ ਅਰਦਾਸ ਕੀਤੀ।