PM ਮੋਦੀ ਨਾਲ Nokia ਦੇ CEO ਨੇ ਕੀਤੀ ਮੁਲਾਕਾਤ

PM ਮੋਦੀ ਨਾਲ Nokia ਦੇ CEO ਨੇ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਕੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੇੱਕਾ ਲੁੰਡਮਾਰਕ ਦੇ ਨਾਲ ਸੋਮਵਾਰ ਨੂੰ ਇਕ ਸਾਰਥਕ ਮੁਲਾਕਾਤ ਕੀਤੀ ਜਿਸ ਵਿਚ ਉਨ੍ਹਾਂ ਨੇ ਅਗਲੀ ਪੀੜ੍ਹੀ ਦੇ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਭਾਰਤ ਵੱਲੋਂ ਕੀਤੀ ਗਈ ਤਰੱਕੀ 'ਤੇ ਚਰਚਾ ਕੀਤੀ। 

                             Image

ਲੁੰਡਮਾਰਕ ਨੇ ਇਕ ਟਵੀਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣਾ ਤੇ ਉਨ੍ਹਾਂ ਨਾਲ ਇਸ ਗੱਲ 'ਤੇ ਚਰਚਾ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਨੋਕੀਆ ਭਾਰਤ ਦੀ 5ਜੀ ਯਾਤਰਾ ਤੇ ਡਿਜੀਟਲ ਬਦਲਾਅ ਦੇ ਅਗਲੇ ਪੜਾਅ ਵਿਚ ਕਿੰਝ ਯੋਗਦਾਨ ਦੇ ਰਿਹਾ ਹੈ ਤੇ ਕੰਪਨੀ ਭਾਰਤ ਦੀਆਂ 6ਜੀ ਇੱਛਾਵਾਂ ਨੂੰ ਕਿਸ ਤਰ੍ਹਾਂ ਸਮਰਥਨ ਦੇਣ ਦਾ ਇਰਾਦਾ ਰੱਖਦੀ ਹੈ।

                          Image

ਪ੍ਰਧਾਨ ਮੰਤਰੀ ਮੋਦੀ ਨੇ ਨੋਕੀਆ ਦੇ ਸੀ.ਈ.ਓ. ਦੇ ਟਵੀਟ ਨੂੰ ਟੈਗ ਕਰਦਿਆਂ ਕਿਹਾ, "ਪੇਕਾ ਲੁੰਡਮਾਰਕ ਦੇ ਨਾਲ ਇਕ ਦੇ ਨਾਲ ਇਕ ਸਾਰਥਕ ਮੀਟਿੰਗ ਕੀਤੀ, ਜਿਸ ਵਿਚ ਅਸੀਂ ਤਕਨਾਲੋਜੀ ਨਾਲ ਸਬੰਧਤ ਕੁੱਝ ਪਹਿਲੂਆਂ ਤੇ ਸਮਾਜ ਦੇ ਕਲਿਆਣ ਲਈ ਇਸ ਦਾ ਫਾਇਦਾ ਲੈਣ 'ਤੇ ਚਰਚਾ ਕੀਤੀ। ਅਸੀਂ ਅਗਲੀ ਪੀੜ੍ਹੀ ਦੇ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਭਾਰਤ ਦੀ ਤਰੱਕੀ 'ਤੇ ਵੀ ਚਰਚਾ ਕੀਤੀ।"