BCCI ਦੇ ਚੀਫ਼ ਸਿਲੈਕਟਰ ਚੇਤਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

BCCI ਦੇ ਚੀਫ਼ ਸਿਲੈਕਟਰ ਚੇਤਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚੇਤਨ ਸ਼ਰਮਾ 7 ਜਨਵਰੀ 2023 ਨੂੰ ਦੁਬਾਰਾ BCCI ਦੇ ਚੀਫ਼ ਸਿਲੈਕਟਰ ਬਣੇ ਸਨ। ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਸੀ, ਪਰ ਇਸ ਵਾਰ 40 ਦਿਨਾਂ ਵਿੱਚ ਹੀ ਉਨ੍ਹਾਂ ਦਾ ਇਹ ਕਾਰਜਕਾਲ ਖਤਮ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਚੇਤਨ ਸ਼ਰਮਾ ਨੂੰ ਦੋਹਾਂ ਕਾਰਜਕਾਲ ਵਿੱਚ ਅਹੁਦਾ ਗਵਾਉਣਾ ਪਿਆ ਹੈ। ਪਿਛਲੇ ਕਾਰਜਕਾਲ ਵਿੱਚ BCCI ਨੇ ਟੀ-20 ਵਿਸ਼ਵ ਕੱਪ ਵਿੱਚ ਮਾੜੇ ਪ੍ਰਦਰਸ਼ਨ ਦੇ ਬਾਅਦ ਪੂਰੀ ਕਮੇਟੀ ਨੂੰ ਹੀ ਹਟਾ ਦਿੱਤਾ ਸੀ।

                                        Image

ਦੱਸ ਦੇਈਏ ਕਿ ਬੀਤੇ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਬੋਰਡ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਦੀ ਇੱਕ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਵਿੱਚ ਉਹ ਖਿਡਾਰੀਆਂ ਦੀ ਚੋਣ, ਤਰੀਕੇ ਤੇ ਫਿੱਟਨੈੱਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਬੋਲ ਰਹੇ ਸੀ। ਚੇਤਨ ਸ਼ਰਮਾ ਨੂੰ ਵਿਰਾਟ ਕੋਹਲੀ, ਬੁਮਰਾਹ ਵਰਗੇ ਖਿਡਾਰੀਆਂ ‘ਤੇ ਵੀ ਇਲਜ਼ਾਮ ਲਗਾਉਂਦੇ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਥਿਤ ਤੌਰ ‘ਤੇ ਕੋਚ ਰਾਹੁਲ ਦ੍ਰਵਿੜ ਤੇ ਕੋਹਲੀ ਦੇ ਨਾਲ ਵੀ ਗੱਲਬਾਤ ਦਾ ਖੁਲਾਸਾ ਕੀਤਾ ਸੀ। ਸ਼ਰਮਾ ਨੇ ਦੋਸ਼ ਲਾਇਆ ਕਿ ਖਿਡਾਰੀ 80 ਤੋਂ 85 ਫ਼ੀਸਦੀ ਫਿੱਟ ਹੋਣ ਦੇ ਬਾਵਜੂਦ ਕ੍ਰਿਕਟ ਵਿੱਚ ਜਲਦ ਵਾਪਸੀ ਦੇ ਲਈ ਇੰਜੈਕਸ਼ਨ ਲੈਂਦੇ ਹਨ।