31 ਅਗਸਤ ਤੋਂ CISF ਸੰਭਾਲੇਗੀ ਭਾਖੜਾ ਡੈਮ ਦੀ ਸੁਰੱਖਿਆ

31 ਅਗਸਤ ਤੋਂ CISF ਸੰਭਾਲੇਗੀ ਭਾਖੜਾ ਡੈਮ ਦੀ ਸੁਰੱਖਿਆ

ਕੇਂਦਰ ਸਰਕਾਰ ਨੇ ਭਾਖੜਾ ਅਤੇ ਨੰਗਲ ਡੈਮ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਦਰਅਸਲ ਭਾਖੜਾ ਡੈਮ ਦੀ ਸੁਰੱਖਿਆ ਲਈ ਸੀ. ਆਈ. ਐੱਸ. ਐੱਫ਼  ਦੀਆਂ ਟੀਮਾਂ ਨੰਗਲ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਲਗਭਗ 100 ਸੀ. ਆਈ. ਐੱਸ. ਐੱਫ਼.  ਦੇ ਜਵਾਨ ਨੰਗਲ ਵਿੱਚ ਆ ਗਏ ਹਨ।

ਫਿਲਹਾਲ ਇਹ ਸਾਰੇ ਜਵਾਨ ਸੀ. ਆਈ. ਐੱਸ. ਐੱਫ਼.  ਦੀ ਨਵੀਂ ਯੂਨਿਟ ਵਿੱਚ ਰਿਹਾਇਸ਼ ਕਰ ਰਹੇ ਹਨ। ਇਸ ਸਬੰਧੀ ਹਾਲਾਂਕਿ ਅਧਿਕਾਰਿਕ ਤੌਰ 'ਤੇ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ‘ਤੇ ਬਿਆਨ ਨਹੀਂ ਦਿੱਤਾ ਪਰ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ 31 ਅਗਸਤ ਤੋਂ ਭਾਖੜਾ ਡੈਮ ਦੀ ਸੁਰੱਖਿਆ ਸੀ. ਆਈ. ਐੱਸ. ਐੱਫ਼.  ਆਪਣੇ ਹੱਥ ਵਿੱਚ ਲੈ ਲਵੇਗੀ।