CM ਕੇਜਰੀਵਾਲ ਤੇ ਮਾਨ MP ''ਚ ''ਰੋਡ ਸ਼ੋਅ'' ਦੌਰਾਨ ਬੋਲੇ, ਦਿੱਲੀ-ਪੰਜਾਬ ਵਾਂਗ ਸੂਬੇ ''ਚ ਕਰਾਂਗੇ ਸ਼ਾਨਦਾਰ ਕੰਮ। 

 CM ਕੇਜਰੀਵਾਲ ਤੇ ਮਾਨ MP ''ਚ ''ਰੋਡ ਸ਼ੋਅ'' ਦੌਰਾਨ ਬੋਲੇ, ਦਿੱਲੀ-ਪੰਜਾਬ ਵਾਂਗ ਸੂਬੇ ''ਚ ਕਰਾਂਗੇ ਸ਼ਾਨਦਾਰ ਕੰਮ। 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਦਤਿਆ ਪਹੁੰਚੇ। ਉਨ੍ਹਾਂ ਨੇ ਸੇਂਵੜ੍ਹਾ ਸੀਟ ਤੋਂ 'ਆਪ' ਦੇ ਉਮੀਦਵਾਰ ਸੰਜੇ ਦੁਬੇ ਦੇ ਸਮਰਥਨ 'ਚ ਇੰਦਰਗੜ੍ਹ ਕਸਬੇ 'ਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਦਿੱਲੀ ਅਤੇ ਪੰਜਾਬ 'ਚ ਸਿੱਖਿਆ, ਸਿਹਤ ਅਤੇ ਬਿਜਲੀ ਖੇਤਰਾਂ 'ਚ ਆਪਣੀ ਪਾਰਟੀ ਦੁਆਰਾ ਕੀਤੇ ਗਏ ਕੰਮਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਕੰਮ ਮੱਧ ਪ੍ਰਦੇਸ਼ 'ਚ ਵੀ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਇਕੱਠੀ ਹੋਈ ਭੀੜ ਨੇ ਸੂਬੇ 'ਚ ਕ੍ਰਾਂਤੀ ਦਾ ਸੰਕੇਤ ਦਿੱਤਾ ਹੈ। 

ਭਗਵੰਤ ਮਾਨ ਨੇ ਕਿਹਾ ਕਿ 'ਆਪ' ਦੇ ਸਮਰਥਨ 'ਚ ਲੋਕਾਂ ਵੱਲੋਂ ਨਾਅਰੇ ਲਗਾਉਣਾ ਅਤੇ ਤਾੜੀਆਂ ਮਾਰਨਾ ਮੌਜੂਦਾ ਸ਼ਾਸਨ ਪ੍ਰਣਾਲੀ ਦੇ ਖਿਲਾਫ ਆਪਣੀ ਨਿਰਾਸ਼ਾ ਜ਼ਾਹਿਰ ਕਰਦਾ ਹੈ। ਮਾਨ ਨੇ ਕਿਹਾ ਕਿ ਅੰਗਰੇਜਾਂ ਨੇ 200 ਸਾਲਾਂ ਤਕ ਦੇਸ਼ ਨੂੰ ਲੁੱਟਿਆ ਪਰ ਸਾਡੀਆਂ ਆਪਣੀਆਂ ਪਾਰਟੀਆਂ ਹਰ 5 ਸਾਲ 'ਚ ਵਾਰੀ-ਵਾਰੀ ਦੇਸ਼ ਨੂੰ ਲੁੱਟ ਰਹੀਆਂ ਹਨ। ਉਨ੍ਹਾਂ ਨੇ 75 ਸਾਲ ਦੇ ਸ਼ਾਸਨ ਕਾਲ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਇਨ੍ਹਾਂ ਨੇ ਦੇਸ਼ ਨੂੰ ਮੁਸ਼ਕਲਾਂ 'ਚ ਪਾ ਦਿੱਤਾ ਹੈ। ਗਰੀਬ ਹੋ ਗਰੀਬ ਹੋ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ। ਨੇਤਾਵਾਂ ਨੇ ਬੱਚੇ ਦੀ ਨੇਤਾ ਬਣਦੇ ਹਨ ਪਰ ਜਦੋਂ ਤੋਂ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਸੂਬੇ ਦੀ ਸਿਖਿਆ ਸਥਿਤੀ 'ਚ ਸੁਧਾਰ ਦੇਖਣ ਨੂੰ ਮਿਲਿਆ ਹੈ। 'ਆਪ' ਨੇ ਇਕ ਆਮ ਆਦਮੀ ਨੂੰ ਚੇਅਰਮੈਨ ਅਤੇ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਮੱਧ ਪ੍ਰਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਕਿ 17 ਨਵੰਬਰ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਇਕ ਮੌਕਾ ਦਿਓ।

                     Image

ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰੋਡ ਸ਼ੋਅ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 10 ਸਾਲਾਂ ਦੇ ਅੰਦਰ ਦੋ ਸਰਕਾਰਾਂ ਬਣਾਈਆਂ ਹਨ। ਕੇਜਰੀਵਾਲ ਨੇ ਕਿਹਾ ਕਿ 'ਆਪ' ਨੇ 10 ਸਾਲਾਂ 'ਚ ਦਿੱਲੀ ਅਤੇ ਪੰਜਾਬ 'ਚ ਸਰਕਾਰ ਬਣਾਈ ਹੈ। ਹੁਣ ਮੱਧ ਪ੍ਰਦੇਸ਼ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਵਿਰੋਧੀ ਵੀ 'ਆਪ' ਨੂੰ ਕੱਟੜ ਈਮਾਨਦਾਰ ਲੋਕਾਂ ਦੀ ਪਾਰਟੀ ਮੰਨਦੇ ਹਨ। ਇਹ ਦੇਸ਼ ਭਗਤਾਂ ਦੀ ਪਾਰਟੀ ਹੈ। ਅਸੀਂ ਆਪਣੀ ਜਾਨ ਦੇ ਦੇਵਾਂਗੇ ਪਰ ਆਪਣੇ ਦੇਸ਼ ਨਾਲ ਕਦੀ ਗੱਦਾਰੀ ਨਹੀਂ ਕਰਾਂਗੇ। 

ਦਿੱਲੀ ਦੇ ਮੁੱਖ ਮੰਤਰੀ ਨੇ ਆਪਣੀ ਪਾਰਟੀ ਦੀ ਈਮਾਨਦਾਰੀ ਬਾਰੇ ਉਸ ਸਮੇਂ ਗੱਲ ਕੀਤੀ ਹੈ, ਜਦੋਂ ਈ.ਡੀ. ਨੇ ਉਨ੍ਹਾਂ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ 'ਚ ਤਲਬ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਮੁੱਖ ਰੂਪ ਨਾਲ 75 ਸਾਲਾਂ ਤਕ ਦੇਸ਼ 'ਤੇ ਸ਼ਾਸਨ ਕੀਤਾ ਪਰ ਦੋਵਾਂ ਪਾਰਟੀਆਂ ਦੇ ਨੇਤਾਵਾਂ ਨੇ ਸਿਰਫ ਆਪਣੇ ਘਰ ਭਰੇ ਅਤੇ ਜਨਤਾ ਲਈ ਕੁਝ ਨਹੀਂ ਕੀਤਾ।