ਅੰਮ੍ਰਿਤਸਰ ਵਾਸੀਆਂ ਨੂੰ CM ਮਾਨ ਨੇ ਦਿੱਤੀ ਸੁਗਾਤ, ਵੱਲਾ ਓਵਰ ਬ੍ਰਿਜ ਦਾ ਕੀਤਾ ਉਦਘਾਟਨ

ਅੰਮ੍ਰਿਤਸਰ ਵਾਸੀਆਂ ਨੂੰ CM ਮਾਨ ਨੇ ਦਿੱਤੀ ਸੁਗਾਤ, ਵੱਲਾ ਓਵਰ ਬ੍ਰਿਜ ਦਾ ਕੀਤਾ ਉਦਘਾਟਨ

CM ਮਾਨ ਅੰਮ੍ਰਿਤਸਰ ਪਹੁੰਚਗੇ ਹਨ, ਉਨ੍ਹਾਂ ਨੇ ਵੱਲਾ ਓਵਰ ਬ੍ਰਿਜ ਦਾ ਕੀਤਾ ਉਦਘਾਟਨ ਕਰਕੇ ਅੰਮ੍ਰਿਤਸਰ ਨੂੰ ਸੁਗਾਤ ਦਿੱਤੀ ਹੈ। ਇਸ ਓਵਰ ਬ੍ਰਿਜ ਨਾਲ ਨਿੱਤ ਦੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਓਵਰ ਬ੍ਰਿਜ ਦਾ 33 ਕਰੋੜ ਦੀ ਲਾਗਤ ਨਾਲ ਇਸ ਨਿਰਮਾਣ ਕੀਤਾ ਜਾਵੇਗਾ। ਉਦਘਾਟਨ ਤੋਂ ਬਾਅਦ ਸੀਐੱਸ ਨੇ ਕਿਹਾ, ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਛੁੱਟਕਾਰਾ ਦਿਵਾਉਣ ਲਈ ਸਰਕਾਰ ਕਰ ਰਹੀ ਹੈ ਕੰਮ।

ਸੀਐੱਮ ਮਾਨ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ ਟੂਰਿਸਟ ਹੱਬ ਹੈ। ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਰਹੀ ਮੰਗ ਨੂੰ ਪੂਰਾ ਕਰਕੇ ਉਨ੍ਹਾਂ ਨੂੰ ਟ੍ਰੈਫਿਕਜਾਮ ਤੋਂ ਨਿਜਾਤ ਦਵਾਉਣ ਦੀ ਸਰਕਾਰ ਵਲੋਂ ਕੋਸ਼ਿਸ਼ ਕੀਤੀ ਗਈ ਹੈ। ਇਥੇ ਉਨ੍ਹਾਂ ਇਕ ਵੀ ਦੱਸਿਆ ਕਿ ਇਸ ਪਾਜੈਕਟ ਵਿਚ ਪੰਜਾਬ ਦੇ ਨਾਲ ਨਾਲ ਕੇਂਦਰ ਦਾ ਵੀ ਯੋਗਦਾਨ ਹੈ।

ਅੰਮ੍ਰਿਤਸਰ ਵਿੱਚ ਵੱਲਾ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਮੰਤਰੀ ਇੰਦਰਬੀਰ ਸਿੰਘ ਨਿੱਝਰ, ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਜੀਵਨ ਜੋਤ ਕੌਰ ਅਤੇ ਵਿਧਾਇਕ ਅਜੈ ਗੁਪਤਾ ਹਾਜਰ ਸਨ।