- Updated: February 18, 2023 10:22 AM
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਭਗਵਾਨ ਸ਼ਿਵ ਜੀ ਸਾਰਿਆਂ 'ਤੇ ਆਪਣੀ ਕਿਰਪਾ ਬਣਾਈ ਰੱਖਣ।

ਸਭਨਾਂ ਦੇ ਘਰ ਖੁਸ਼ੀਆਂ-ਖੇੜੇ ਬਣੇ ਰਹਿਣ। ਦੱਸਣਯੋਗ ਹੈ ਕਿ ਹਿੰਦੂ ਧਰਮ 'ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ਼ਿਵ ਮੰਦਰਾਂ 'ਚ ਸ਼ਿਵਰਾਤਰੀ ਦੀਆਂ ਬਹੁਤ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਮੰਦਰਾਂ ਨੂੰ ਖ਼ਾਸ ਰੂਪ 'ਚ ਸਜਾਇਆ ਜਾਂਦਾ ਹੈ। ਲੋਕ ਸ਼ਿਵਰਾਤਰੀ ਦੇ ਵਰਤ ਰੱਖ ਕੇ ਅਤੇ ਸ਼ਿਵ-ਭੋਲੇ ਦੀ ਪੂਜਾ ਕਰਕੇ ਇਹ ਤਿਉਹਾਰ ਮਨਾਉਂਦੇ ਹਨ।