- Updated: July 05, 2025 09:41 AM
ਕਾਂਗਰਸ ਨੇ ਸੀਨੀਅਰ ਆਗੂ ਗੁਰਚਰਨ ਸਿੰਘ ਰਾਜੂ ਨੂੰ ਪਾਰਟੀ ’ਚੋਂ 6 ਸਾਲਾਂ ਲਈ ਕੱਢ ਦਿੱਤਾ ਹੈ। ਉਨ੍ਹਾਂ ਦੀ ਮੁੱਢਲੀ ਮੈਂਬਰੀ ਤੁਰੰਤ ਖ਼ਤਮ ਕਰ ਦਿੱਤੀ ਗਈ ਹੈ।

ਇਹ ਫੈਸਲਾ ਇੱਥੇ ਚੇਅਰਮੈਨ ਨਰਿੰਦਰ ਨਾਥ ਦੀ ਪ੍ਰਧਾਨਗੀ ਹੇਠ ਦਿੱਲੀ ਪ੍ਰਦੇਸ਼ ਕਾਂਗਰਸ ਅਨੁਸ਼ਾਸਨ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ। ਕਮੇਟੀ ਮੈਂਬਰ ਸ਼ੋਏਬ ਦਾਨਿਸ਼, ਵਰਿਆਮ ਕੌਰ, ਡਾ. ਓਨਿਕਾ ਮਹਿਰੋਤਰਾ ਤੇ ਅਸ਼ਵਨੀ ਧਵਨ ਵੀ ਮੀਟਿੰਗ ’ਚ ਮੌਜੂਦ ਸਨ। ਮੀਟਿੰਗ ’ਚ ਵਿਚਾਰ-ਵਟਾਂਦਰੇ ਤੋਂ ਬਾਅਦ ਕ੍ਰਿਸ਼ਨਾ ਨਗਰ ਜ਼ਿਲਾ ਪ੍ਰਧਾਨ ਗੁਰਚਰਨ ਨੂੰ ਪਾਰਟੀ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋਣ ਕਾਰਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੰਵਿਧਾਨ ਦੀ ਧਾਰਾ 19 (ਸੀ) 4 ਅਧੀਨ 6 ਸਾਲਾਂ ਲਈ ਸਾਰੇ ਪਾਰਟੀ ’ਚੋਂ ਕੱਢ ਦਿੱਤਾ ਗਿਆ।