ਦੀਪਤੀ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ''ਚ 100 ਵਿਕਟਾਂ ਲੈ ਕੇ ਰਚਿਆ ਇਤਿਹਾਸ। 

ਦੀਪਤੀ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ''ਚ 100 ਵਿਕਟਾਂ ਲੈ ਕੇ ਰਚਿਆ ਇਤਿਹਾਸ। 

ਦੀਪਤੀ ਸ਼ਰਮਾ ਮਹਿਲਾ ਟੀ-20 ਵਿਸ਼ਵ ਕੱਪ 2023 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਗਰੁੱਪ ਬੀ ਮੈਚ ਦੌਰਾਨ ਬੁੱਧਵਾਰ ਨੂੰ ਟੀ-20 ਅੰਤਰਰਾਸ਼ਟਰੀ ਵਿੱਚ 100 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਕ੍ਰਿਕਟਰ ਬਣ ਗਈ ਹੈ। ਦੀਪਤੀ ਨੇ ਆਪਣੇ 100ਵੇਂ ਵਿਕਟ ਦੇ ਰੂਪ ਵਿਚ ਐਫੀ ਫਲੈਚਰ ਨੂੰ ਆਊਟ ਕੀਤਾ, ਜਦਕਿ ਇਸ ਮੈਚ 'ਚ ਉਨ੍ਹਾਂ ਨੇ 4 ਓਵਰਾਂ 'ਚ ਸਿਰਫ਼ 15 ਦੌੜਾਂ ਦੇ ਕੇ 3 ਸਫਲਤਾਵਾਂ ਹਾਸਲ ਕੀਤੀਆਂ।

                                       Image

ਦੀਪਤੀ ਨੇ ਭਾਰਤ ਲਈ ਹੁਣ ਤੱਕ ਖੇਡੇ ਗਏ 89 ਟੀ-20 ਮੈਚਾਂ 'ਚ 19.07 ਦੀ ਔਸਤ ਨਾਲ ਵਿਕਟਾਂ ਲਈਆਂ ਹਨ। ਦੀਪਤੀ ਤੋਂ ਬਾਅਦ ਭਾਰਤ ਲਈ ਯੁਜਵੇਂਦਰ ਚਾਹਲ (91) ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਹਨ। ਭਾਰਤ ਦੀ ਮਹਿਲਾ ਟੀਮ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਦੀਪਤੀ ਤੋਂ ਬਾਅਦ ਪੂਨਮ ਯਾਦਵ (98), ਰਾਧਾ ਯਾਦਵ (67), ਰਾਜੇਸ਼ਵਰੀ ਗਾਇਕਵਾੜ (58), ਝੂਲਨ ਗੋਸਵਾਮੀ (56) ਅਤੇ ਏਕਤਾ ਬਿਸ਼ਟ (53) ਦਾ ਨਾਮ ਆਉਂਦਾ ਹੈ।