- Updated: September 07, 2026 08:30 PM
ਅੱਜ ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਫ਼ਲਾਈਟ ਅਚਾਨਕ ਰੱਦ ਕਰ ਦਿੱਤੀ ਗਈ। ਏਅਰ ਇੰਡੀਆ ਵੱਲੋਂ ਉਡਾਣ ਰੱਦ ਹੋਣ ਦੇ ਅਸਲ ਕਾਰਨਾਂ ਬਾਰੇ ਕੋਈ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ ਗਈ। ਫ਼ਲਾਈਟ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਹਲਵਾਰਾ ਹਵਾਈ ਅੱਡੇ ’ਤੇ ਦਿੱਲੀ ਤੋਂ ਏਅਰ ਇੰਡੀਆ ਦਾ ਕੋਈ ਜਹਾਜ਼ ਨਹੀਂ ਪਹੁੰਚਿਆ, ਇਸ ਲਈ ਲੁਧਿਆਣਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹੀ ਉਡਾਣ ਹਲਵਾਰਾ ਤੋਂ ਵਾਪਸ ਦਿੱਲੀ ਜਾਂਦੀ ਹੈ।