ਜੈਸ਼ੰਕਰ ਨੇ ਕਿਹਾ ,"ਭਾਰਤ ਵਿਰੁੱਧ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ‘ਗੁਆਂਢੀ’ ਨਾਲ ਜੁੜਨਾ ਮੁਸ਼ਕਿਲ"। 

ਜੈਸ਼ੰਕਰ ਨੇ ਕਿਹਾ ,

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਆਪਣੇ ਦੱਖਣੀ ਅਮਰੀਕਾ ਦੇ ਦੌਰੇ ’ਤੇ ਹਨ। ਜੈ ਸ਼ੰਕਰ ਨੇ ਅਸਿੱਧੇ ਤੌਰ ’ਤੇ ਪਾਕਿਸਤਾਨ ’ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਅਜਿਹੇ ਗੁਆਂਢੀ ਨਾਲ ਜੁੜਨਾ ਬਹੁਤ ਔਖਾ ਹੈ, ਜੋ ਭਾਰਤ ਵਿਰੁੱਧ ਸਰਹੱਦ ਪਾਰ ਅੱਤਵਾਦ ਨੂੰ ਹੱਲਾਸ਼ੇਰੀ ਦਿੰਦਾ ਹੈ।ਵਿਦੇਸ਼ ਮੰਤਰੀ ਨੇ ਪਨਾਮਾ ਸਿਟੀ ਦੇ ਵਿਦੇਸ਼ ਮੰਤਰੀ ਜਨੈਨਾ ਤੇਵਾਨੇ ਮੇਂਕੋਮੋ ਨਾਲ ਇਕ ਸੰਯੁਕਤ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਉਪਰੋਕਤ ਟਿੱਪਣੀ ਕੀਤੀ। ਪ੍ਰੈੱਸ ਬ੍ਰੀਫਿੰਗ ਤੋਂ ਬਾਅਦ ਸਿਹਤ ਅਤੇ ਵਪਾਰ ਨਾਲ ਸਬੰਧਤ ਕਈ ਦੋ-ਪੱਖੀ ਮੁੱਦਿਆਂ ’ਤੇ ਚਰਚਾ ਹੋਈ।

ਜੈਸ਼ੰਕਰ ਪਨਾਮਾ ਦੀ ਰਾਜਧਾਨੀ ਪਨਾਮਾ ਸਿਟੀ 'ਚ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪਨਾਮਾ ਦੀ ਵਿਦੇਸ਼ ਮੰਤਰੀ ਜਨੈਨਾ ਤੇਵਾਨੇ ਮੇਂਕੋਮੋ ਵੀ ਮੌਜੂਦ ਸਨ।