ਟਰੰਪ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ''ਤੇ ਫੈਲੀ , ਜ਼ਿੰਮੇਵਾਰੀ ਸੰਭਾਲਣ ਲਈ JD Vance ਤਿਆਰ

ਟਰੰਪ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ''ਤੇ ਫੈਲੀ , ਜ਼ਿੰਮੇਵਾਰੀ ਸੰਭਾਲਣ ਲਈ JD Vance ਤਿਆਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਬੀਮਾਰ ਹਨ, ਜਿਸ ਤੋਂ ਬਾਅਦ 'ਐਕਸ' 'ਤੇ 'ਟਰੰਪ ਇਜ਼ ਡੈੱਡ' (ਟਰੰਪ ਮਰ ਚੁੱਕਾ ਹੈ) ਟ੍ਰੈਂਡ ਕਰਨ ਲੱਗ ਪਿਆ ਹੈ। 

ਇਹ ਟ੍ਰੈਂਡ ਇਸ ਕਾਰਨ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਟਰੰਪ ਨੂੰ ਕਿਸੇ ਵੀ ਪਬਲਿਕ ਪ੍ਰੋਗਰਾਮ 'ਚ ਨਹੀਂ ਦੇਖਿਆ ਗਿਆ। ਇਸ ਤੋਂ ਬਾਅਦ ਮਸ਼ਹੂਰ ਕਾਰਟੂਨ ਸ਼ੋਅ 'ਦਿ ਸਿੰਪਸਨਜ਼' 'ਚ ਵੀ ਟਰੰਪ ਦੀ ਅਗਸਤ 2025 'ਚ ਮੌਤ ਦੀ ਭਵਿੱਖਬਾਣੀ ਕੀਤੀ ਗਈ ਸੀ। 

ਸਿੰਪਸਨਜ਼ ਦੀ ਇਸ ਵੀਡੀਓ ਦੇ ਵਾਇਰਲ ਹੋਣ ਦਾ ਸਮਾਂ 17 ਜੁਲਾਈ ਨੂੰ ਵ੍ਹਾਈਟ ਹਾਊਸ ਤੋਂ ਅਧਿਕਾਰਤ ਪੁਸ਼ਟੀ ਦੇ ਨਾਲ ਮੇਲ ਖਾਂਦਾ ਹੈ, ਜਦੋਂ ਟਰੰਪ ਨੂੰ ਕ੍ਰੋਨਿਕ ਵੇਨਸ ਇਨਸਫੀਸ਼ੀਐਂਸੀ (CVI) ਹੋਣ ਦਾ ਪਤਾ ਲੱਗਿਆ, ਜਿਸ ਕਾਰਨ ਲੱਤਾਂ 'ਚ ਸੋਜ ਤੇ ਦਰਦ ਹੁੰਦੀ ਹੈ।

                                                    Image

ਇਸ ਗੱਲ ਨੂੰ ਅਸਲ ਹਵਾ ਉਦੋਂ ਮਿਲੀ, ਜਦੋਂ 79 ਸਾਲਾ ਟਰੰਪ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦੇ ਸਾਹਮਣੇ ਆਉਣ ਮਗਰੋਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਕਿ ਕਿਸੇ ਵੀ ਆਪਾਤਕਾਲੀਨ ਸਥਿਤੀ 'ਚ ਉਹ 'ਉੱਚ' ਅਹੁਦੇ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਨ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ਠੀਕ ਹੈ ਅਤੇ ਉਮੀਦ ਪ੍ਰਗਟ ਕੀਤੀ ਕਿ ਉਹ ਆਪਣਾ ਕਾਰਜਕਾਲ ਪੂਰਾ ਕਰਨਗੇ। 

ਰਾਸ਼ਟਰਪਤੀ ਟਰੰਪ ਦੇ ਡਾਕਟਰ, ਡਾ. ਸੀਨ ਪੀ. ਬਾਰਬਾਬੇਲਾ ਨੇ ਉਨ੍ਹਾਂ ਦੀ ਹਾਲਤ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਥਿਤੀ "ਜਾਨਲੇਵਾ ਨਹੀਂ" ਹੈ ਅਤੇ ਬਜ਼ੁਰਗਾਂ ਵਿੱਚ ਆਮ ਹੈ। ਇੱਕ ਰਿਪੋਰਟ ਦੇ ਅਨੁਸਾਰ, ਟਰੰਪ ਦੇ ਦਿਲ ਦੀ ਜਾਂਚ ਮਗਰੋਂ ਆਈ ਰਿਪੋਰਟ ਤੋਂ ਪਤਾ ਲੱਗਾ ਕਿ ਟਰੰਪ ਪੂਰੀ ਤਰ੍ਹਾਂ ਤੰਦਰੁਸਤ ਹਨ। ਪਰ ਇਸ ਸਭ ਦੇ ਬਾਵਜੂਦ ਟਰੰਪ ਦੀ ਜਨਤਕ ਥਾਂਵਾਂ 'ਤੇ ਗੈਰ-ਮੌਜੂਦਗੀ ਵੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕੁਝ ਨਾ ਕੁਝ ਤਾਂ ਗੜਬੜ ਹੈ।

ਜ਼ਿਕਰਯੋਗ ਹੈ ਕਿ ਕਾਰਟੂਨ ਸ਼ੋਅ ਸਿੰਪਸਨਜ਼ ਆਪਣੀਆਂ ਭਵਿੱਖਬਾਣੀਆਂ ਦੇ ਸੱਚ ਹੋਣ ਕਾਰਨ ਕਾਫ਼ੀ ਮਸ਼ਹੂਰ ਹੈ। ਇਸ ਦੀਆਂ ਕਈ ਭਵਿੱਖਬਾਣੀਆਂ ਹੁਣ ਤੱਕ ਸੱਚ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਸਮਾਰਟਵਾਚ, ਵੀਡੀਓ ਕਾਲ ਤੇ ਸਾਲ 2016 'ਚ ਟਰੰਪ ਦੇ ਰਾਸ਼ਟਰਪਤੀ ਚੋਣਾਂ ਜਿੱਤਣਾ ਵੀ ਸ਼ਾਮਲ ਹੈ। ਇਸ ਕਾਰਨ ਸ਼ੋਅ ਦੀ ਟਰੰਪ ਦੀ ਮੌਤ ਵਾਲੀ ਵੀਡੀਓ ਵੀ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।