ਨਿਊਜ਼ੀਲੈਂਡ ''ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ''ਤੇ 6.1 ਰਹੀ ਤੀਬਰਤਾ। 

 ਨਿਊਜ਼ੀਲੈਂਡ ''ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ''ਤੇ 6.1 ਰਹੀ ਤੀਬਰਤਾ। 

ਤੁਰਕੀ-ਸੀਰੀਆ ਤੋਂ ਬਾਅਦ ਹੁਣ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਨੇੜੇ ਬੁੱਧਵਾਰ ਨੂੰ 6.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਇਹ ਜਾਣਕਾਰੀ ਦਿੱਤੀ। USGS ਨੇ ਦੱਸਿਆ ਕਿ ਭੂਚਾਲ ਉੱਤਰੀ ਅਤੇ ਦੱਖਣੀ ਟਾਪੂਆਂ ਨੂੰ ਵੱਖ ਕਰਨ ਵਾਲੇ ਕੁੱਕ ਸਟ੍ਰੇਟ ਦੇ ਹੇਠਾਂ 74 ਕਿਲੋਮੀਟਰ (50 ਮੀਲ) ਦੀ ਡੂੰਘਾਈ 'ਤੇ ਆਇਆ।ਉੱਤਰੀ ਟਾਪੂ ਦੇ ਦੱਖਣੀ ਸਿਰੇ 'ਤੇ ਸਥਿਤ ਵੈਲਿੰਗਟਨ ਪਿਛਲੇ ਹਫਤੇ ਤੋਂ ਚੱਕਰਵਾਤ ਨਾਲ ਪ੍ਰਭਾਵਿਤ ਹੈ। ਰਾਜਧਾਨੀ ਵਿੱਚ ਚੱਕਰਵਾਤ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। USGS ਦੇ ਅਨੁਸਾਰ, ਭੂਚਾਲ ਨਾਲ ਕਿਸੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ।

ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਇਹ ਅੰਕੜਾ 41,000 ਨੂੰ ਪਾਰ ਕਰ ਗਿਆ ਹੈ। ਇਸੇ ਚਮਤਕਾਰੀ ਤਰੀਕੇ ਨਾਲ ਮਲਬੇ ਹੇਠੋਂ ਲੋਕਾਂ ਨੂੰ ਜ਼ਿੰਦਾ ਕੱਢਣ ਦਾ ਸਿਲਸਿਲਾ ਵੀ ਕਈ ਦਿਨਾਂ ਤੋਂ ਚੱਲ ਰਿਹਾ ਹੈ। ਕਰੀਬ 212 ਘੰਟਿਆਂ ਬਾਅਦ ਤੁਰਕੀ ਦੇ ਅਦਿਆਮਨ ਵਿੱਚ ਇਕ 77 ਸਾਲਾ ਵਿਅਕਤੀ ਨੂੰ ਮਲਬੇ 'ਚੋਂ ਕੱਢਿਆ ਗਿਆ।