- Updated: August 31, 2026 10:32 AM
ਹਲਦਵਾਨੀ ਦੇ ਰਾਮਲੀਲਾ ਮੈਦਾਨ ਵਿਚ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਦੀ ਸਭਾ ਦੇ ਬਾਅਦ ਹੋਏ ਕਥਿਤ ਸ਼ੁੱਧੀਕਰਨ ਵਿਵਾਦ ਵਿਚ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਖਿਲਾਫ FIR ਦਰਜ ਹੋ ਗਈ ਹੈ। ਹਲਦਵਾਨੀ ਕੋਤਵਾਲੀ ਪੁਲਿਸ ਨੇ ਸ਼ੁੱਧੀਕਰਨ ਪ੍ਰੋਗਾਰਮ ਵਿਚ ਸ਼ਾਮਲ ਰਹੇ ਅਮਿਤ ਕੁਮਾਰ ਦੀ ਸ਼ਿਕਾਇਤ ‘ਤੇ ਰਾਹੁਲ ਗਾਂਧੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
FIR ਨੰਬਰ 297/26 ਵਿਚ ਰਾਹੁਲ ਗਾਂਧੀ ਖਿਲਾਫ BNS ਦੀ ਧਾਰਾ 196, ਧਾਰਾ 299 ਤੇ SC/ST ਐਕਟ ਦੀ ਧਾਰਾ 3(1) (q) ਲਗਾਈ ਗਈ ਹੈ। ਰਾਹੁਲ ਗਾਂਧੀ ਦੀ ਟਿੱਪਣੀ ਨਾਲ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸ਼ਿਕਾਇਤਕਰਤਾ ਅਮਿਤ ਕੁਮਾਰ ਨੇ ਰਾਹੁਲ ਗਾਂਧੀ ‘ਤੇ ਉਨ੍ਹਾਂ ਦੇ ਦਿੱਤੇ ਬਿਆਨ ਨਾਲ ਦਲਿਤ ਸਮਾਜ ਤੇ ਸ਼ੁੱਧੀਕਰਨ ਪ੍ਰੋਗਾਰਮ ਵਿਚ ਸ਼ਾਮਲ ਲੋਕਾਂ ਦੇ ਅਪਮਾਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਅਮਿਤ ਕੁਮਾਰ ਤੇ ਵਿਨੋਦ ਕੁਮਾਰ ਆਰੀਆ ਨੇ ਹਲਦਵਾਨੀ ਕੋਤਵਾਲੀ ਵਿਚ ਰਾਹੁਲ ਗਾਂਧੀ ਖਿਲਾਫ ਸ਼ਿਕਾਇਤ ਦਿੱਤੀ ਸੀ।
ਦਰਅਸਲ ਹਲਦਵਾਨੀ ਦੇ ਰਾਮਲੀਲਾ ਮੈਦਾਨ ਵਿਚ 8 ਅਗਸਤ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰੁਜਨ ਖੜਗੇ ਦੀ ਜਨਸਭਾ ਹੋਈ। ਸਭਾ ਦੇ ਬਾਅਦ ਭਾਜਪਾ ਨੇਤਾਵਾਂ ਤੇ ਵਰਕਰਾਂ ਵੱਲੋਂ ਮੈਦਾਨ ਵਿਚ ਗੰਗਾਜਲ ਦਾ ਛਿੜਕਾਅ ਕਰਕੇ ਸ਼ੁੱਧੀਕਰਨ ਹਵਨ ਕੀਤੇ ਜਾਣ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ।
ਭਾਜਪਾ ਸੂਬਾ ਪ੍ਰਧਾਨ ਮਹੇਂਦਰ ਭੱਟ ਸਣੇ ਪਾਰਟੀ ਨੇਤਾਵਾਂ ਨੇ ਸ਼ੁੱਧੀਕਰਨ ਨੂੰ ਲੈ ਕੇ ਆਪਣੀ ਗੱਲ ਰੱਖੀ ਸੀ। ਕਾਂਗਰਸ ਨੇ ਇਸ ਨੂੰ ਭਾਜਪਾ ਦੀ ਮਾਨਸਿਕਤਾ ਨਾਲ ਜੋੜਦੇ ਹੋਏ ਵਿਰੋਧ ਕੀਤਾ। ਬਾਅਦ ਵਿਚ ਇਹ ਵਿਵਾਦ ਰਾਹੁਲ ਗਾਂਧੀ ਦੇ ਬਿਆਨਾਂ ਤੱਕ ਪਹੁੰਚ ਗਿਆ। ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਦਲਿਤ ਸਨਮਾਨ ਨਾਲ ਜੋੜਦੇ ਹੋਏ ਸ਼ੁੱਧੀਕਰਨ ਦੀ ਘਟਨਾ ‘ਤੇ ਸਵਾਲ ਚੁੱਕੇ ਸਨ। ਕਾਂਗਰਸ ਵੱਲੋਂ ਇਸ ਮਾਮਲੇ ਵਿਚ ਭਾਜਪਾ ਨੇਤਾਵਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ।