ਕੈਨੇਡਾ ''ਚ ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ। 

ਕੈਨੇਡਾ ''ਚ ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ। 

ਹਲਕਾ ਗੁਰੂਹਰਸਹਾਏ ਦੇ ਵਸਨੀਕ ਅੰਕੁਸ਼ ਮਾਨਕਟਾਲਾ (27) ਦੀ ਕੈਨੇਡਾ ਵਿੱਚ ਭਿਆਨਕ ਬਿਮਾਰੀ ਕਾਰਨ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅੰਕੁਸ਼ ਮਾਨਕਟਾਲਾ ਪੁੱਤਰ ਆਤਮਾ ਰਾਮ ਵਾਸੀ ਮੰਡੀ ਗੁਰੂਹਰਸਹਾਏ ਬੀਤੇ ਕਈ ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਸੀ ਤੇ 2 ਸਾਲ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ। ਭਿਆਨਕ ਬੀਮਾਰੀ ਹੋਣ ਕਾਰਨ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ ਤੇ ਅੰਕੁਸ਼ ਮਾਨਕਟਾਲਾ ਦੀ ਮੌਤ ਹੋ ਗਈ। 

ਇਹ ਮੰਦਭਾਗੀ ਖ਼ਬਰ ਜਿਵੇਂ ਹੀ ਪਰਿਵਾਰ ਤੇ ਹਲਕਾ ਗੁਰੂਹਰਸਹਾਏ ਦੇ ਵਾਸੀਆਂ ਨੂੰ ਮਿਲੀ ਤਾਂ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ। ਨੌਜਵਾਨ ਅੰਕੁਸ਼ ਮਾਣਕਟਾਲਾ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸ ਦੇਈਏ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ, ਮਾਂ-ਪਿਓ ਤੇ ਭਰਾ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ।