ਕੈਨੇਡਾ ’ਚ ਪਿੰਡ ਭਾਗੀਕੇ ਦੇ ਸਾਬਕਾ ਸਰਪੰਚ ਹਰਪ੍ਰੀਤ ਭਾਗੀਕੇ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। 

ਕੈਨੇਡਾ ’ਚ ਪਿੰਡ ਭਾਗੀਕੇ ਦੇ ਸਾਬਕਾ ਸਰਪੰਚ ਹਰਪ੍ਰੀਤ ਭਾਗੀਕੇ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। 

ਭਾਗੀ ਕੇ ਦੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਹਰਪ੍ਰੀਤ ਸਿੰਘ ਦਾ ਕੈਨੇਡਾ ਦੇ ਕੈਲਗਿਰੀ ਵਿਚ ਦਿਲ ਦਾ ਦੌਰਾ ਪੈਣ ਕਰ ਕੇ ਦੇਹਾਂਤ ਹੋ ਗਿਆ। ਉਹ ਪੰਜ ਸਾਲ ਤੋਂ ਕੈਨੇਡਾ ਵਿਚ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿ ਰਿਹਾ ਸੀ। ਹਰਪ੍ਰੀਤ ਸਿੰਘ ਭਾਗੀ ਕੇ ਦੇ ਪਿਤਾ ਸਾਬਕਾ ਅਧਿਆਪਕ ਆਗੂ ਪ੍ਰਿੰਸੀਪਲ ਜੁਗਿੰਦਰ ਸਿੰਘ ਦਾ ਸਪੁੱਤਰ ਸਾਹਿਤਕਾਰਾ ਅਮਰਪ੍ਰੀਤ ਕੌਰ ਦਾ ਭਰਾ ਸੀ। 

1984 ਵਿਚ ਦਰਬਾਰ ਸਾਹਿਬ ’ਤੇ ਹੋਏ ਫੌਜੀ ਹਮਲੇ ਤੋਂ ਬਾਅਦ ਨਾਬਾਲਿਗ ਉਮਰ ਵਿਚ ਹੀ ਹਰਪ੍ਰੀਤ ਸਿੰਘ ਗਰਮ ਖਿਆਲੀਆਂ ’ਚ ਸ਼ਾਮਲ ਹੋ ਗਿਆ ਸੀ। ਹਰਪ੍ਰੀਤ ਸਿੰਘ ਨੂੰ ਪੁਲਸ ਵੱਲੋਂ ਲੰਮਾ ਸਮਾਂ ਸੰਗਰੂਰ ਦੀ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਗਿਆ ਸੀ। ਹਰਪ੍ਰੀਤ ਸਿੰਘ ਪਿੰਡ ਦੇ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਰਹਿ ਚੁੱਕਾ ਹੈ ਅਤੇ ਕੁਝ ਸਮਾਂ ਪਹਿਲਾਂ ਉਹ ਪਰਿਵਾਰ ਸਮੇਤ ਕੈਨੇਡਾ ਦੇ ਕੈਲਗਿਰੀ ਵਿਖੇ ਚਲਾ ਗਿਆ ਸੀ।