ਪੰਜਾਬ ''ਚ ਐਨਕਾਊਂਟਰ ਦੌਰਾਨ ਫੜਿਆ ਗਿਆ ਗੈਂਗਸਟਰ ਲੱਲਾ

 ਪੰਜਾਬ ''ਚ ਐਨਕਾਊਂਟਰ ਦੌਰਾਨ ਫੜਿਆ ਗਿਆ ਗੈਂਗਸਟਰ ਲੱਲਾ

ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤਰਨਤਾਰਨ ਜ਼ਿਲ੍ਹੇ ਦੇ ਮੁਰਾਦਪੁਰਾ ਪਿੰਡ ਦਾ ਰਹਿਣ ਵਾਲੇ ਗੈਂਗਸਟਰ ਜਸਬੀਰ ਸਿੰਘ ਲੱਲਾ ਦਾ ਐਨਕਾਊਂਟਰ ਹੋਇਆ ਹੈ। ਦੱਸ ਦੇਈਏ ਕਿ ਅੱਜ ਕਰੀਬ ਸਵੇਰੇ 11 ਵਜੇ ਪੁਲਸ ਨਾਲ ਹੋਈ ਮੁਠਭੇੜ ਦੌਰਾਨ ਲੱਲਾ ਜ਼ਖ਼ਮੀ ਹੋ ਗਿਆ। ਇਹ ਮੁਠਭੇੜ ਅੰਮ੍ਰਿਤਸਰ ਦੇ ਵਡਾਲਾ ਭਿੱਟੇਵੱਢ ਪਿੰਡ ਵਿੱਚ ਹੋਈ ਹੈ, ਜਿੱਥੇ ਲੱਲਾ ਕਿਸੇ ਦੇ ਘਰ ਵਿੱਚ ਲੁਕਿਆ ਹੋਇਆ ਸੀ। ਪੁਲਸ ਨੂੰ ਉਸ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਜਦੋਂ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਪੁਲਸ ਟੀਮ 'ਤੇ ਗੋਲੀਆਂ ਚਲਾਈਆਂ।

ਪੁਲਸ ਦੀ ਜਵਾਬੀ ਫਾਇਰਿੰਗ ਦੌਰਾਨ ਜਸਬੀਰ ਸਿੰਘ ਲੱਲਾ ਨੂੰ ਗੋਲੀ ਲੱਗ ਗਈ। ਜ਼ਖ਼ਮੀ ਹਾਲਤ ਵਿੱਚ ਉਸਨੂੰ ਗੁਰੂ ਨਾਨਕ ਹਸਪਤਾਲ ਤਰਨਤਾਰਨ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪੁਲਸ ਮੁਤਾਬਕ, ਲੱਲਾ ਤਰਨਤਾਰਨ ਵਿੱਚ ਗੋਲੀਬਾਰੀ ਕਰਕੇ ਭੱਜ ਗਿਆ ਸੀ ਅਤੇ ਉਸਦੇ ਖਿਲਾਫ਼ ਚਾਰ ਮੁਕੱਦਮੇ ਪਹਿਲਾਂ ਹੀ ਦਰਜ ਸਨ।