ਜਸਟਿਨ ਬੀਬਰ ਨੂੰ ਗੌਹਰ ਖ਼ਾਨ ਨੇ ਵਿਵਾਦਿਤ ਬਿਆਨ ''ਤੇ ਪਾਈ ਝਾੜ। 

 ਜਸਟਿਨ ਬੀਬਰ ਨੂੰ ਗੌਹਰ ਖ਼ਾਨ ਨੇ ਵਿਵਾਦਿਤ ਬਿਆਨ ''ਤੇ ਪਾਈ ਝਾੜ। 

ਕੈਨੇਡੀਅਨ ਗਾਇਕ ਜਸਟਿਨ ਬੀਬਰ ਤੇ ਪਤਨੀ ਹੇਲੀ ਬੀਬਰ ਖੂਬ ਸੁਰਖੀਆਂ ਬਟੋਰ ਰਹੇ ਹਨ। ਬੀਤੇ ਦਿਨੀਂ ਜਸਟਿਨ ਬੀਬਰ ਤੇ ਹੇਲੀ ਬੀਬਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਨੂੰ ਲੈ ਕੇ ਹੁਣ ਕਾਫ਼ੀ ਵਿਵਾਦ ਹੋ ਰਿਹਾ ਹੈ। ਜਸਟਿਨ ਬੀਬਰ ਨੇ ਰਮਜ਼ਾਨ ਦੌਰਾਨ ਰੋਜ਼ਾ ਰੱਖਣ ਵਾਲਿਆਂ ਨੂੰ 'ਮੂਰਖ' ਕਿਹਾ ਹੈ। ਇਹ ਸਭ ਵੇਖ ਕੇ ਮੁਸਲਿਮ ਲੋਕ ਕਾਫ਼ੀ ਵਿਰੋਧ ਕਰ ਰਹੇ ਹਨ।

ਆਨਲਾਈਨ ਹੋ ਕੇ ਰੋਜ਼ਾ ਰੱਖਣ ਵਾਲਿਆਂ ਨੂੰ ਆਖਿਆ 'ਮੂਰਖ'
ਦੱਸ ਦਈਏ ਕਿ ਜਸਟਿਨ ਬੀਬਰ ਅਤੇ ਹੇਲੀ ਬੀਬਰ ਹਾਲ ਹੀ 'ਚ ਹਿਜਾਬ ਮਾਡਰਨ ਨਾਮਕ ਇੱਕ ਪੇਜ ਲਈ ਇੰਸਟਾਗ੍ਰਾਮ 'ਤੇ ਆਨਲਾਈਨ ਦਿਖਾਈ ਦਿੱਤੇ ਸਨ। ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਰੋਜ਼ਾ ਰੱਖਣ ਦੀ ਧਾਰਨਾ ਬਾਰੇ ਚਰਚਾ ਕੀਤੀ ਅਤੇ ਕਿਵੇਂ ਰੋਜ਼ਾ ਰੱਖਣਾ ਉਨ੍ਹਾਂ ਲਈ ਕੋਈ ਮਾਇਣੇ ਨਹੀਂ ਰਖਵਾਉਂਦਾ। ਜਸਟਿਨ ਬੀਬਰ ਨੇ ਕਿਹਾ, ''ਮੈਨੂੰ ਇਸ ਬਾਰੇ ਸੋਚਣਾ ਪਵੇਗਾ, ਮੈਂ ਅਜਿਹਾ ਕਦੇ ਨਹੀਂ ਕੀਤਾ। ਮੈਨੂੰ ਲੱਗਦਾ ਹੈ ਕਿ ਸਾਡੇ ਸਰੀਰ ਨੂੰ ਸਹੀ ਢੰਗ ਨਾਲ ਸੋਚਣ ਲਈ ਪੋਸ਼ਣ ਦੀ ਲੋੜ ਹੁੰਦੀ ਹੈ।''

                                 Image

                               Image

ਹੇਲੀ ਨੇ ਫਿਰ ਖ਼ੁਲਾਸਾ ਕੀਤਾ ਕਿ ਫਾਸਟਿੰਗ ਜਾਂ ਵਰਤ ਰੱਖਣ ਲਈ ਖਾਣਾ ਛੱਡਣਾ ਕਦੇ ਵੀ ਉਨ੍ਹਾਂ ਦੀ ਸਮਝ ਨਹੀਂ ਆਇਆ। ਜੇਕਰ ਤੁਸੀਂ ਟੀ. ਵੀ. ਬੰਦ ਕਰਨਾ ਚਾਹੁੰਦੇ ਹੋ, ਆਪਣੇ ਫੋਨ ਨੂੰ ਫਾਸਟ ਕਰਨਾ ਚਾਹੁੰਦੇ ਤਾਂ ਮੈਨੂੰ ਲੱਗਦਾ ਹੈ ਕਿ ਉਸ 'ਤੇ ਜ਼ਿਆਦਾ ਵਿਸ਼ਵਾਸ ਕਰਦੀ ਹਾਂ, ਪਰ ਖਾਣਾ ਬੰਦ ਕਰਨਾ ਮੇਰੀ ਸਮਝ ਨਹੀਂ ਆਉਂਦਾ। ਅੱਗੇ ਹੇਲੀ ਬੀਬਰ ਨੇ ਕਿਹਾ ਕਿ ਇਸ ਕਰਕੇ ਫਾਸਟਿੰਗ ਜਾਂ ਰੋਜ਼ਾ ਰੱਖਣ ਵਾਲੇ ਲੋਕ ਮੂਰਖ ਹਨ।"

                                           Image

ਜਸਟਿਨ ਬੀਬਰ ਨੂੰ ਗੌਹਰ ਖ਼ਾਨ ਨੇ ਪਾਈ ਝਾੜ
'ਬਿੱਗ ਬੌਸ 7' ਜੇਤੂ ਗੌਹਰ ਖ਼ਾਨ ਨੇ ਜਸਟਿਨ ਤੇ ਹੇਲੀ ਨੂੰ ਜਵਾਬ ਦਿੱਤਾ ਹੈ। ਗੌਹਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਵੀਡੀਓ ਪੋਸਟ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਇਹ ਸਾਬਤ ਕਰਦਾ ਹੈ ਕਿ ਉਹ ਕਿੰਨੇ 'ਡੰਬ' (ਬੇਵਕੂਫ) ਹਨ। ਬਸ਼ਰਤੇ ਉਹ ਇਸ ਦੇ ਪਿੱਛੇ ਦੇ ਵਿਗਿਆਨ ਬਾਰੇ ਜਾਣਦੇ ਹੋਣ। ਰੋਜ਼ਾ ਸਿਰਫ਼ ਧਾਰਮਿਕ ਸ਼ਰਧਾ ਲਈ ਹੀ ਨਹੀਂ ਰੱਖਿਆ ਜਾਂਦਾ ਸਗੋਂ ਇਸ ਦੇ ਕਈ ਸਿਹਤ ਲਾਭ ਹਨ! @justinbieber ਅਤੇ @haileybieber ਬੁੱਧੀ ਨਾਲ ਕੰਮ ਲਓ। ਇੱਕ ਰਾਏ ਰੱਖਣਾ ਠੀਕ ਹੈ! ਪਰ ਸਹੀ ਤਰੀਕੇ ਨਾਲ ਰਾਏ ਦੱਸਣ ਲਈ ਕਾਫ਼ੀ ਬੁੱਧੀਮਾਨ ਬਣੋ।