ਟਵਿੱਟਰ ਨੇ ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦਾ ਹਿਸਾ ਦਸਿਆ।  

ਟਵਿੱਟਰ ਨੇ ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦਾ ਹਿਸਾ ਦਸਿਆ।  

ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਪਾਕਿਸਤਾਨ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ, ਜਦੋਂ ਉਸ ਨੇ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦਾ ਹਿੱਸਾ ਕਰਾਰ ਦਿੱਤਾ। ਦਰਅਸਲ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਕਿ ਜਦੋਂ ਇਸ ਖੇਤਰ ਦੇ ਲੋਕਾਂ ਨੇ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਹੈਂਡਲ ਨੂੰ ਐਕਸੈੱਸ ਕਰਨਾ ਚਾਹਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਹੈਂਡਲਸ ਤਾਂ ਬਲਾਕ ਹੋ ਚੁੱਕੇ ਹਨ। ਨਾਲ ਹੀ ਇਸ ਖੇਤਰ ਨੂੰ ਭਾਰਤ ਦੇ ਹਿੱਸੇ ਵਾਲੇ ਕਸ਼ਮੀਰ ਅਧੀਨ ਦੱਸਿਆ।ਯੂਜ਼ਰਸ ਨੇ ਜਦੋਂ ਇੱਥੋਂ ਟਵੀਟ ਕੀਤਾ ਤਾਂ ਇਲਾਕੇ ਦੇ ਲੋਕਾਂ ਨੂੰ ਭਾਰਤ ਦਾ ਹਿੱਸਾ ਦੱਸਿਆ ਗਿਆ, ਕਿਉਂਕਿ ਲੋਕੇਸ਼ਨ ਕਸ਼ਮੀਰ ਦੀ ਸੀ। ਗਿਲਗਿਤ-ਬਾਲਟਿਸਤਾਨ ਦੇ ਟਵਿੱਟਰ ਯੂਜ਼ਰਸ ਨੇ ਜਦੋਂ ਇਸ ਗੱਲ ਦੀ ਸ਼ਿਕਾਇਤ ਕੀਤੀ ਕਿ ਉਹ ਖੇਤਰ ਦੀ ਸਰਕਾਰ ਦੇ ਅਧਿਕਾਰਤ ਅਕਾਊਂਟ ਐਕਸੈੱਸ ਨਹੀਂ ਕਰ ਪਾ ਰਹੇ ਹਨ ਤਾਂ ਇਸ ਗੱਲ ਦਾ ਪਤਾ ਲੱਗਾ।

ਯੂਜ਼ਰਸ ਨੇ ਲੰਬੇ ਸਮੇਂ ਤਕ ਸਰਕਾਰ ਦੇ ਹੈਂਡਲ ਤਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਨ੍ਹਾਂ ਨੂੰ ਜਵਾਬ ਮਿਲਿਆ ਕਿ ਕਾਨੂੰਨੀ ਮੰਗ ਦੇ ਜਵਾਬ ਵਿਚ ਭਾਰਤ ਵਿਚ ਖਾਤਾ ਬਲਾਕ ਕਰ ਦਿੱਤਾ ਗਿਆ ਹੈ। ਮਾਰਚ 2023 ਤੋਂ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਹੈਂਡਲ ਭਾਰਤ ਵਿਚ ਪਾਬੰਦੀਸ਼ੁਦਾ ਹਨ। ਸਾਲ 2022 ਵਿੱਚ ਕਾਨੂੰਨੀ ਸ਼ਿਕਾਇਤਾਂ ਤੋਂ ਬਾਅਦ ਖਾਤਾ 2 ਵਾਰ ਬੰਦ ਕੀਤਾ ਗਿਆ ਸੀ। ਜਦੋਂ ਯੂਜ਼ਰਸ ਨੇ ਆਪਣੇ ਟਵੀਟ ’ਚ ਲੋਕੇਸ਼ਨ ਐਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ਦੀ ਬਜਾਏ ਭਾਰਤ ਦੇ ਜੰਮੂ-ਕਸ਼ਮੀਰ ਦੀ ਲੋਕੇਸ਼ਨ ’ਚ ਹਨ। ਹਾਲਾਂਕਿ ਇਸ ਪੂਰੇ ਮਾਮਲੇ ’ਤੇ ਟਵਿੱਟਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।