ਗੋਲਡੀ ਬਰਾੜ ਜ਼ਿੰਦਾ ਹੈ , ਅਮਰੀਕੀ ਪੁਲਿਸ ਦਾ ਪਹਿਲਾ ਬਿਆਨ ਆਇਆ ਸਾਹਮਣੇ

ਗੋਲਡੀ ਬਰਾੜ ਜ਼ਿੰਦਾ ਹੈ , ਅਮਰੀਕੀ ਪੁਲਿਸ ਦਾ ਪਹਿਲਾ ਬਿਆਨ ਆਇਆ ਸਾਹਮਣੇ

ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ ਭਾਰਤ ਦੇ ਮੋਸਟ ਵਾਂਟੇਡ ਅਤਿਵਾਦੀ ਗੋਲਡੀ ਬਰਾੜ ਨੂੰ ਮਾਰ ਦਿੱਤਾ ਗਿਆ ਹੈ। ਇਸ ਦੌਰਾਨ ਹੁਣ ਇਹ ਗੱਲ ਸਾਹਮਣੇ ਆਈ ਹੈ ਕਤਲ ਹੋਇਆ ਹੈ ਪਰ ਇਹ ਗੋਲਡੀ ਬਰਾੜ ਦਾ ਨਹੀਂ ਸਗੋਂ ਇਸ ਦੀ ਬਜਾਇ, ਕਿਸੇ ਹੋਰ ਵਿਅਕਤੀ ਦਾ ਜੋ ਬਿਲਕੁਲ ਉਸ ਵਰਗਾ ਦਿਸਦਾ ਹੈ। ਜੋ ਮੂਲ ਰੂਪ ਵਿੱਚ ਅਫਰੀਕਾ ਦਾ ਰਹਿਣ ਵਾਲਾ ਸੀ।

ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਸ ਵਿਅਕਤੀ ਦਾ ਕਤਲ ਕੀਤਾ ਗਿਆ ਤਾਂ ਉੱਥੋਂ ਲੰਘ ਰਹੇ ਇੱਕ ਪੰਜਾਬੀ ਨੇ ਸੋਚਿਆ ਕਿ ਇਹ ਗੋਲਡੀ ਬਰਾੜ ਹੀ ਹੈ ਜਿਸ ਦਾ ਕਤਲ ਹੋਇਆ ਹੈ। ਫਿਰ ਉਸ ਨੇ ਇਹ ਅਫਵਾਹ ਫੈਲਾਈ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਹੈ। ਪਹਿਲਾਂ ਇਸ ਘਟਨਾ ਦੀ ਖਬਰ ਸਥਾਨਕ ਵੈੱਬਸਾਈਟ ਫੌਕਸ ਨੇ ਦਿੱਤੀ ਸੀ ਪਰ ਇਸ ਵਿਚ ਗੋਲਡੀ ਬਰਾੜ ਦਾ ਨਾਂ ਨਹੀਂ ਲਿਖਿਆ ਸੀ ਪਰ ਇਸ ਦੇ ਆਧਾਰ 'ਤੇ ਭਾਰਤੀ ਮੀਡੀਆ ਨੇ ਇਸ ਨੂੰ ਗੋਲਡੀ ਬਰਾੜ ਨਾਲ ਜੋੜ ਕੇ ਉਸ ਦੀ ਮੌਤ ਦੀ ਖਬਰ ਪ੍ਰਕਾਸ਼ਿਤ ਕਰ ਦਿਤੀ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ 'ਤੇ ਮੰਗਲਵਾਰ ਸ਼ਾਮ 5:25 ਵਜੇ ਅਫਰੀਕੀ ਲੋਕਾਂ ਦੇ ਦੋ ਸਮੂਹਾਂ ਵਿਚਾਲੇ ਲੜਾਈ ਹੋਈ। ਇਸ ਲੜਾਈ ਦੌਰਾਨ ਹੇਠਾਂ ਡਿੱਗੇ ਵਿਅਕਤੀ ਨੇ ਆਪਣੇ ਆਪ ਨੂੰ ਬਚਾਉਣ ਲਈ ਪਿਸਤੌਲ ਤੋਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਦੋ ਵਿਅਕਤੀਆਂ ਦੇ ਪੇਟ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਮਾਰੇ ਗਏ ਵਿਅਕਤੀਆਂ ਵਿੱਚੋਂ ਇੱਕ ਗੋਲਡੀ ਬਰਾੜ ਵਰਗਾ ਲੱਗ ਰਿਹਾ ਸੀ, ਇਸ ਲਈ ਉੱਥੋਂ ਲੰਘ ਰਹੇ ਇੱਕ ਪੰਜਾਬੀ ਨੇ ਅਫਵਾਹ ਫੈਲਾ ਦਿੱਤੀ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਹੈ। ਇੰਨਾ ਹੀ ਨਹੀਂ ਭਾਰਤੀ ਮੀਡੀਆ ਵਿੱਚ ਗੋਲਡੀ ਬਰਾੜ ਦੇ ਕਤਲ ਲਈ ਉਸ ਦੇ ਵਿਰੋਧੀ ਗੈਂਗ ਅਰਸ਼ ਡੱਲਾ ਅਤੇ ਲਖਬੀਰ ਲੰਡਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇੱਥੋਂ ਤੱਕ ਕਿ ਡੱਲਾ-ਲੰਡਾ ਗੈਂਗ ਨੇ ਫੇਸਬੁੱਕ 'ਤੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਲੈਫਟੀਨੈਂਟ ਵਿਲੀਅਮ ਜੇ. ਡੂਲੇ ਨੇ ਕਿਹਾ, "ਜੇਕਰ ਤੁਸੀਂ ਆਨਲਾਈਨ ਚੈਟ ਕਰਕੇ ਦਾਅਵਾ ਕਰ ਰਹੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ ਗੋਲਡੀ ਬਰਾੜ ਹੈ, ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ। ਸੋਸ਼ਲ ਮੀਡੀਆ ਅਤੇ ਔਨਲਾਈਨ ਨਿਊਜ਼ ਏਜੰਸੀਆਂ ਦੁਆਰਾ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੇ ਨਤੀਜੇ ਵਜੋਂ, ਸਵੇਰ ਤੋਂ ਹੀ ਸਾਡੇ ਤੋਂ ਪੂਰੀ ਦੁਨੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਰਿਆ ਗਿਆ ਵਿਅਕਤੀ ਯਕੀਨੀ ਤੌਰ 'ਤੇ ਗੋਲਡੀ ਬਰਾੜ ਨਹੀਂ ਹੈ।