ਭਾਰਤੀ ਹਾਕੀ ਟੀਮ ਦਾ ਲੰਡਨ ''ਚ ਸ਼ਾਨਦਾਰ ਸਵਾਗਤ ਹੋਇਆ। 

ਭਾਰਤੀ ਹਾਕੀ ਟੀਮ ਦਾ ਲੰਡਨ ''ਚ ਸ਼ਾਨਦਾਰ ਸਵਾਗਤ ਹੋਇਆ। 

ਭਾਰਤੀ ਹਾਈ ਕਮਿਸ਼ਨ ਲੰਡਨ ਵੱਲੋਂ ਆਯੋਜਿਤ ਸਮਾਗਮ ਦੌਰਾਨ ਸ਼ਾਨਦਾਰ ਤਰੀਕੇ ਨਾਲ ਭਾਰਤੀ ਹਾਕੀ ਟੀਮ ਦਾ ਯੂਕੇ ਵਿਚ ਸਵਾਗਤ ਕੀਤਾ ਗਿਆ। ਭਾਰਤੀ ਹਾਈ ਕਮਿਸ਼ਨਰ ਵਿਕਰਮ ਕੇ ਦੋਰਾਏਸਵਾਮੀ ਵੱਲੋਂ ਖੇਡੇ ਜਾਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਖਿਡਾਰੀਆਂ ਨੂੰ ਜੀ ਆਇਆਂ ਕਹਿਣ ਦੇ ਨਾਲ-ਨਾਲ ਹੋਣ ਵਾਲੇ ਮੈਚਾਂ ਲਈ ਹੱਲਾਸ਼ੇਰੀ ਦਿੱਤੀ। 

ਯੂਕੇ ਵਿਚ ਆਮ ਆਦਮੀ ਪਾਰਟੀ ਦੇ ਜੁਝਾਰੂ ਨੌਜਵਾਨ ਆਗੂ ਮਨਜੀਤ ਸਿੰਘ ਸ਼ਾਲਾਪੁਰੀ ਵੱਲੋਂ ਵੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਟੀਮ ਵਿਚ 9-10 ਪੰਜਾਬੀ ਬੋਲੀ ਬੋਲਣ ਵਾਲੇ ਖਿਡਾਰੀ ਖੇਡ ਰਹੇ ਹਨ। ਇਸ ਸਮੇਂ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ, ਤਜਿੰਦਰ ਸਿੰਘ ਸਿੰਧਰਾ, ਮੇਜਰ ਸਿੰਘ ਸੰਧੂ ਸਮੇਤ ਭਾਰਤੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਭਾਰਤੀ ਹਾਕੀ ਟੀਮ ਦਾ ਮੁਕਾਬਲਾ "ਲੀ ਵੈਲੀ ਹਾਕੀ ਸੈਂਟਰ ਲੰਡਨ" ਦੇ ਹਾਕੀ ਮੈਦਾਨ ਵਿੱਚ ਬੈਲਜੀਅਮ ਨਾਲ 2 ਜੂਨ (ਦਿਨ ਸ਼ੁੱਕਰਵਾਰ) ਨੂੰ 2:40 ਮਿੰਟ 'ਤੇ ਹੋਵੇਗਾ ਅਤੇ ਯੂਕੇ ਦੀ ਹਾਕੀ ਟੀਮ ਨਾਲ 3 ਜੂਨ (ਦਿਨ ਸ਼ਨੀਵਾਰ) ਨੂੰ 12:40 ਮਿੰਟ ਤੇ 'ਹੋਵੇਗਾ।