ਸਾਲਾਨਾ ਆਧਾਰ ‘ਤੇ GST ਕਲੈਕਸ਼ਨ ਚ 12 ਫੀਸਦੀ ਦਾ ਹੋਇਆ ਵਾਧਾ,ਫਰਵਰੀ ‘ਚ ਪਹੁੰਚਿਆ 1.5 ਲੱਖ ਕਰੋੜ

ਸਾਲਾਨਾ ਆਧਾਰ ‘ਤੇ GST ਕਲੈਕਸ਼ਨ ਚ 12 ਫੀਸਦੀ ਦਾ ਹੋਇਆ ਵਾਧਾ,ਫਰਵਰੀ ‘ਚ ਪਹੁੰਚਿਆ 1.5 ਲੱਖ ਕਰੋੜ

ਦੇਸ਼ ਦੇ ਗੁਡਸ ਐਂਡ ਸਰਵਿਸਿਜ਼ ਟੈਕਸ (GST) ਕਲੈਕਸ਼ਨ ਫਰਵਰੀ ਵਿਚ 1,49,577 ਕਰੋੜ ਰੁਪਏ ਹੋ ਚੁੱਕਾ ਹੈ, ਜਿਸ ਵਿਚ 12 ਫੀਸਦੀ ਦਾ ਵਾਧਾ ਹੋਇਆ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ 12 ਮਹੀਨੇ ਦੇ ਉੱਚਤਮ ਪੱਧਰ ‘ਤੇ ਹੈ। ਪਿਛਲੇ ਸਾਲ ਫਰਵਰੀ ਵਿਚ ਭਾਰਤ ਦਾ ਜੀਐੱਸਟੀ ਰੈਵੇਨਿਊ 133,026 ਕਰੋੜ ਰੁਪਏ ਸੀ। ਕੇਂਦਰੀ ਵਿੱਤ ਮੰਤਰਾਲੇ ਨੇ ਫਰਵਰੀ ਦਾ ਜੀਐੱਸਟੀ ਅੰਕੜਾ ਅੱਜ ਜਾਰੀ ਕਰ ਦਿੱਤਾ ਹੈ।

ਜਨਵਰੀ ਵਿਚ ਜੀਐੱਸਟੀ ਕਲੈਕਸ਼ਨ ਵਿਚ ਹੁਣ ਤੱਕ ਦੂਜੀ ਸਭ ਤੋਂ ਵੱਡੀ ਬੜ੍ਹਤ ਹਾਸਲ ਹੋਈ ਸੀ। ਇਸ ਵਿਚ ਲਗਾਤਾਰ 11ਵੇਂ ਮਹੀਨੇ ਵਿਚ 1.55 ਲੱਖ ਕਰੋੜ ਰੁਪਏ ਤੋਂ ਵੱਧ ਦਾ ਜੀਐੱਸਟੀ ਖਜ਼ਾਨਾ ਹਾਸਲ ਹੋਇਆ ਸੀ। ਸਰਕਾਰ ਨੂੰ ਜਨਵਰੀ ਵਿਚ 1,55,922 ਕਰੋੜ ਰੁਪਏ ਯਾਨੀ 1.55 ਲੱਖ ਕਰੋੜ ਰੁਪਏ ਦਾ ਜੀਐੱਸਟੀ ਕੁਲੈਕਸ਼ਨ ਮਿਲਿਆ ਸੀ। ਇਹ ਲਗਾਤਾਰ 12ਵਾਂ ਮਹੀਨਾ ਹੈ ਜਦੋਂ ਮਹੀਨਾਵਾਰ ਜੀਐੱਸਟੀ ਕੁਲੈਕਸ਼ਨ 1.4 ਲੱਖ ਕਰੋੜ ਤੋਂ ਵਧ ਰਿਹਾ ਹੈ।

ਵਿੱਤ ਮੰਤਰਾਲੇ ਨੇ ਅੰਕੜੇ ਜਾਰੀ ਕਰਦੇ ਹੋਏ ਕਿਾ ਕਿ ਇਸ ਮਹੀਨੇ 11,931 ਕਰੋੜ ਰੁਪਏ ਦਾ ਸੰਗ੍ਰਹਿ ਹੋਇਆ ਜੋ ਜੀਐੱਸਟੀ ਲਾਗੂ ਹੋਣ ਦੇ ਬਾਅਦ ਦਾ ਸਭ ਤੋਂ ਵੱਧ ਦਾ ਪੱਧਰ ਰਿਹਾ ਹੈ। ਜਨਵਰੀ ਦੀ ਤੁਲਨਾ ਵਿਚ ਫਰਵਰੀ ਵਿਚ ਜੀਐੱਸਟੀ ਖਜ਼ਾਨੇ ਵਿਚ ਗਿਰਾਵਟ ਆਈ ਹੈ। ਜਨਵਰੀ 2023 ਵਿਚ 1.57 ਲੱਖ ਕਰੋੜ ਰੁਪਏ ਦਾ ਟੈਕਸ ਇਕੱਠਾ ਹੋਇਆ ਸੀ ਜੋ ਹੁਣ ਤੱਕ ਦਾ ਦੂਜਾ ਸਰਵਉੱਚ ਪੱਧਰ ਹੈ।

ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਫਰਵਰੀ 2023 ਵਿੱਚ ਕੁੱਲ ਜੀਐਸਟੀ ਸੰਗ੍ਰਹਿ 1,49,577 ਕਰੋੜ ਰੁਪਏ ਰਿਹਾ ਹੈ। ਇਸ ਵਿੱਚੋਂ ਕੇਂਦਰੀ ਜੀਐਸਟੀ (ਸੀਜੀਐਸਟੀ) 27,662 ਕਰੋੜ ਰੁਪਏ ਹੈ ਜਦੋਂ ਕਿ ਰਾਜ ਜੀਐਸਟੀ (ਐਸਜੀਐਸਟੀ) ਸੰਗ੍ਰਹਿ 34,915 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 11,931 ਕਰੋੜ ਰੁਪਏ ਦਾ ਸੈੱਸ ਵੀ ਸ਼ਾਮਲ ਹੈ।