ਪਾਕਿਸਤਾਨ ’ਚ ਔਰਤ ਨੇ ਇੱਕੋ ਸਮੇਂ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ ਦਿੱਤਾ 

ਪਾਕਿਸਤਾਨ ’ਚ ਔਰਤ ਨੇ ਇੱਕੋ ਸਮੇਂ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ ਦਿੱਤਾ 

ਪਾਕਿਸਤਾਨ ਦੇ ਰਾਵਲਪਿੰਡੀ ਦੇ ਜ਼ਿਲ੍ਹਾ ਹਸਪਤਾਲ 'ਚ ਇਕ ਔਰਤ ਨੇ ਇਕੱਠੇ 6 ਬੱਚਿਆਂ ਨੂੰ ਜਨਮ ਦਿੱਤਾ ਹੈ। ਜਿਵੇਂ ਹੀ ਇਹ ਖ਼ਬਰ ਫੈਲੀ ਤਾਂ ਲੋਕ ਹੈਰਾਨ ਹਨ ਅਤੇ ਬੱਚਿਆਂ ਅਤੇ ਔਰਤਾਂ ਦੀ ਸਿਹਤ ਨੂੰ ਲੈ ਕੇ ਕਈ ਸਵਾਲ ਪੁੱਛ ਰਹੇ ਹਨ। ਡਾਕਟਰਾਂ ਮੁਤਾਬਕ ਔਰਤ ਅਤੇ ਬੱਚੇ ਸਿਹਤਮੰਦ ਹਨ। ਔਰਤ ਨੂੰ ਜਣੇਪੇ ਦੇ ਦਰਦ ਕਾਰਨ ਵੀਰਵਾਰ ਰਾਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਔਰਤ ਨੇ ਸੈਕਸਟੂਪਲੈਟਸ ਯਾਨੀ 6 ਬੱਚਿਆਂ ਯਾਨੀ 4 ਲੜਕੇ ਅਤੇ 2 ਲੜਕੀਆਂ ਨੂੰ ਜਨਮ ਦਿੱਤਾ ਅਤੇ ਹਰੇਕ ਬੱਚੇ ਦਾ ਭਾਰ 2 ਪੌਂਡ ਤੋਂ ਘੱਟ ਸੀ।

ਰਿਪੋਰਟ ਮੁਤਾਬਕ ਸਾਰੇ ਬੱਚੇ ਅਤੇ ਉਨ੍ਹਾਂ ਦੀ ਮਾਂ ਸਿਹਤਮੰਦ ਹਨ। ਹਾਲਾਂਕਿ ਬੱਚਿਆਂ ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ। ਹਜ਼ਾਰਾ ਕਲੋਨੀ ਦੇ ਵਸਨੀਕ ਵਹੀਦ ਨੇ ਵੀਰਵਾਰ ਨੂੰ ਪ੍ਰਸੂਤੀ ਦੇ ਦਰਦ ਕਾਰਨ ਆਪਣੀ ਪਤਨੀ ਜ਼ੀਨਤ ਨੂੰ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਲੱਖਾਂ ਵਿੱਚੋਂ ਇੱਕ ਵਿਅਕਤੀ ਨੂੰ ਸੈਕਸਟੂਪਲੇਟ ਹੁੰਦਾ ਹੈ।

        Image

ਲੇਬਰ ਰੂਮ 'ਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਇਹ ਕੋਈ ਨਾਰਮਲ ਡਿਲੀਵਰੀ ਨਹੀਂ ਸੀ, ਇਸ 'ਚ ਕਈ ਪੇਚੀਦਗੀਆਂ ਸਨ, ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਜ਼ੀਨਤ ਨੂੰ ਕੁਝ ਦਿੱਕਤਾਂ ਆਈਆਂ ਸਨ ਪਰ ਕੁਝ ਦਿਨਾਂ 'ਚ ਸਥਿਤੀ ਆਮ ਵਾਂਗ ਹੋ ਜਾਵੇਗੀ। ਇਸ ਚਮਤਕਾਰ ਤੋਂ ਬਾਅਦ ਡਾਕਟਰ ਅਤੇ ਸਟਾਫ਼ ਕਾਫੀ ਖੁਸ਼ ਹਨ। ਡਾਕਟਰਾਂ ਨੇ ਕਿਹਾ- ਕਰੋੜਾਂ ਲੋਕਾਂ ’ਚੋਂ ਇੱਕ ਕੇਸ ’ਚ ਅਜਿਹਾ ਕਰਿਸ਼ਮਾ ਹੁੰਦਾ ਹੈ। 4.7 ਬਿਲੀਅਨ ਲੋਕਾਂ ਵਿੱਚੋਂ ਸਿਰਫ ਇੱਕ ਕੋਲ ਸੈਕਸਟੂਪਲੈਟ ਹੈ। ਆਖਰ ਰੱਬ ਨੇ ਮਾਂ ਅਤੇ ਬੱਚਿਆਂ ਦੀ ਜਾਨ ਬਚਾਈ ਹੈ।