ਨੈਸ਼ਨਲ ਜੀਓਗ੍ਰਾਫਿਕ ਦਾ ‘ਪਿਕਚਰਜ਼ ਆਫ ਦਿ ਈਅਰ’ ਐਵਾਰਡ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਨੇ ਜਿੱਤਿਆ। 

 ਨੈਸ਼ਨਲ ਜੀਓਗ੍ਰਾਫਿਕ ਦਾ ‘ਪਿਕਚਰਜ਼ ਆਫ ਦਿ ਈਅਰ’ ਐਵਾਰਡ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਨੇ ਜਿੱਤਿਆ। 

ਅਮਰੀਕਾ ਵਿੱਚ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਅਤੇ ਸ਼ੁਕੀਨ ਫੋਟੋਗ੍ਰਾਫਰ ਕਾਰਤਿਕ ਸੁਬਰਾਮਨੀਅਮ ਨੇ ‘ਡਾਂਸ ਆਫ ਈਗਲਜ਼’ ਨਾਂ ਦੀ ਆਪਣੀ ਫੋਟੋ ਲਈ ਨੈਸ਼ਨਲ ਜੀਓਗ੍ਰਾਫਿਕ ਦਾ ਵੱਕਾਰੀ ‘ਪਿਕਚਰਜ਼ ਆਫ ਦਿ ਈਅਰ’ ਐਵਾਰਡ ਜਿੱਤਿਆ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਹ ਖ਼ਿਤਾਬ ਮਿਲਿਆ ਅਤੇ ਉਨ੍ਹਾਂ ਦੀ ਇਸ ਫੋਟੋ ਨੂੰ ਲਗਭਗ 5,000 ਐਂਟਰੀਆਂ ਵਿੱਚੋਂ ਚੁਣਿਆ ਗਿਆ ਹੈ। ਉਨ੍ਹਾਂ ਨੂੰ ਮੈਗਜ਼ੀਨ ਵਿੱਚ ਨੈਸ਼ਨਲ ਜੀਓਗ੍ਰਾਫਿਕ ਦੇ ਮਸ਼ਹੂਰ ਫੋਟੋਗ੍ਰਾਫਰਾਂ ਦੇ ਨਾਲ ਜਗ੍ਹਾ ਦਿੱਤੀ ਗਈ ਹੈ। ਇਸ ਪੁਰਸਕਾਰ ਜੇਤੂ ਫੋਟੋ ਵਿੱਚ ਅਲਾਸਕਾ ਦੇ ਚਿਲਕਟ ਬਾਲਡ ਈਗਲ ਸੈਂਚੂਰੀ ਵਿੱਚ 'ਸੈਲਮਨ' ਮੱਛੀਆਂ ਦਾ ਸ਼ਿਕਾਰ ਕਰਨ ਦੌਰਾਨ ਇਕ ਬਾਜ਼ ਆਪਣੇ ਸਾਥੀਆਂ ਨੂੰ ਧਮਕਾਉਂਦਾ ਨਜ਼ਰ ਆ ਰਿਹਾ ਹੈ।

                      Image

ਸੁਬਰਾਮਨੀਅਮ ਨੇ ਇੱਕ ਬਿਆਨ ਵਿੱਚ ਕਿਹਾ, "ਹਰ ਸਾਲ ਨਵੰਬਰ ਵਿੱਚ, ਸੈਲਮਨ ਮੱਛੀਆਂ ਦਾ ਲੁਤਫ ਲੈਣ ਲਈ ਸੈਂਕੜੇ ਬਾਜ਼ ਅਲਾਸਕਾ ਵਿੱਚ ਹੈਂਸ ਦੇ ਨੇੜੇ ਚਿਲਕਟ ਬਾਲਡ ਈਗਲ ਸੈਂਚੂਰੀ ਵਿੱਚ ਇਕੱਠੇ ਹੁੰਦੇ ਹਨ। ਮੈਂ ਪਿਛਲੇ ਸਾਲ 2 ਨਵੰਬਰ ਨੂੰ ਇੱਥੇ ਉਨਾਂ ਦੀਆਂ ਤਸਵੀਰਾਂ ਲੈਣ ਗਿਆ ਸੀ।'ਕੈਲੀਫੋਰਨੀਆ ਵਿੱਚ ਨੌਕਰੀ ਕਰ ਰਹੇ ਸਾਫਟਵੇਅਰ ਇੰਜੀਨੀਅਰ ਸੁਬਰਾਮਨੀਅਮ ਨੇ 2020 ਵਿੱਚ ਮਹਾਂਮਾਰੀ ਦੇ ਕਾਰਨ ਘਰ ਬੈਠ ਜਾਣ ਤੋਂ ਬਾਅਦ ਹੀ ਵਾਈਲਡ ਲਾਈਫ ਫੋਟੋਗ੍ਰਾਫੀ ਵਿੱਚ ਆਪਣਾ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਆਪਣੀਆਂ ਯਾਤਰਾਵਾਂ ਦੌਰਾਨ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦੇ ਸਨ।