16 ਸਾਲਾ ਭਾਰਤੀ ਮੂਲ ਦੀ ਕੁੜੀ ਦੀ ਟੈਕਸਾਸ ''ਚ ਪਹਾੜੀ ਤੋਂ ਡਿੱਗਣ ਕਾਰਨ ਹੋਈ ਮੌਤ। 

  16 ਸਾਲਾ ਭਾਰਤੀ ਮੂਲ ਦੀ ਕੁੜੀ ਦੀ ਟੈਕਸਾਸ ''ਚ ਪਹਾੜੀ ਤੋਂ ਡਿੱਗਣ ਕਾਰਨ ਹੋਈ ਮੌਤ। 

ਟੈਕਸਾਸ ਵਿੱਚ ਪਹਾੜੀ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ 16 ਸਾਲਾ ਕੁੜੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। KSAT ਟੀਵੀ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਸਿਰੀ ਰੈਡੀ ਦੇ ਸਕੂਲ ਵਿਚ ਨਾ ਮਿਲਣ 'ਤੇ ਉਸ ਦੀ ਮਾਂ ਨੇ ਉਸ ਦਾ ਫੋਨ ਟਰੈਕ ਕੀਤਾ ਤਾਂ ਸਿਰੀ ਰੈਡੀ ਦੀ ਲਾਸ਼ ਆਸਟਿਨ ਦੇ ਇੱਕ ਸਟੇਡੀਅਮ ਦੇ ਨੇੜੇ ਇੱਕ ਚੱਟਾਨ ਦੇ ਹੇਠਾਂ ਪਈ ਮਿਲੀ।

ਰਿਪਰੋਟ ਵਿਚ ਕਿਹਾ ਗਿਆ ਹੈ ਕਿ ਪੁਲਸ ਅਨੁਸਾਰ ਅਜਿਹਾ ਲੱਗ ਰਿਹਾ ਹੈ ਕਿ ਉਹ ਚੱਟਾਨ ਤੋਂ ਡਿੱਗ ਗਈ ਅਤੇ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਉਸ ਸਥਾਨ 'ਤੇ ਕਿਉਂ ਗਈ ਸੀ। ਸੈਨ ਐਂਟੋਨੀਓ ਐਕਸਪ੍ਰੈਸ ਅਖ਼ਬਾਰ ਮੁਤਾਬਕ ਉਸਦੀ ਮਾਂ ਉਸਨੂੰ ਲੈਣ ਲਈ ਸਕੂਲ ਗਈ ਸੀ, ਜਦੋਂ ਉਹ ਉਥੇ ਨਾ ਮਿਲੀ ਤਾਂ ਉਸ ਦੀ ਮਾਂ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਮਗਰੋਂ ਫੋਨ ਦੀ ਲੋਕੇਸ਼ਨ ਰਾਹੀਂ ਸਿਰੀ ਰੈਡੀ  ਦਾ ਪਤਾ ਲਗਾਇਆ ਗਿਆ। ਮੌਕੇ 'ਤੇ ਪਹੁੰਚੇ ਐਮਰਜੈਂਸੀ ਮੈਡੀਕਲ ਕਰਮਚਾਰੀ ਉਸ ਨੂੰ ਬਚਾਉਣ ਵਿਚ ਅਸਮਰੱਥ ਰਹੇ।