- Updated: June 16, 2023 10:28 AM
ਫੌਜ ਨੇ ਸ਼ੁੱਕਰਵਾਰ ਤੜਕੇ ਉੱਤਰੀ ਕਸ਼ਮੀਰ ਵਿਚ ਐਲਓਸੀ 'ਤੇ ਘੁਸਪੈਠ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ, ਜਿਸ ਵਿੱਚ ਪੰਜ ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਮਾਰੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ 'ਚ ਹਥਿਆਰ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।ਇਸ ਘਟਨਾ ਤੋਂ ਬਾਅਦ ਰੇ ਉੱਤਰੀ ਕਸ਼ਮੀਰ 'ਤੇ ਕੰਟਰੋਲ ਰੇਖਾ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਫੌਜ ਨੇ ਸਾਰੇ ਫੀਲਡ ਕਮਾਂਡਰਾਂ ਨੂੰ ਦੁਸ਼ਮਣ ਦੀ ਕਿਸੇ ਵੀ ਗ਼ਲਤੀ ਦਾ ਮੂੰਹਤੋੜ ਜਵਾਬ ਦੇਣ ਲਈ ਕਿਹਾ ਹੈ। ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿਚ ਪਿਛਲੇ ਤਿੰਨ ਦਿਨਾਂ ਵਿਚ ਘੁਸਪੈਠ ਦੀ ਇਹ ਦੂਜੀ ਕੋਸ਼ਿਸ਼ ਹੈ।
ਕੰਟਰੋਲ ਰੇਖਾ ਤੋਂ ਅਗਲੇ ਪਾਸੇ ਗਸ਼ਤ ਕਰ ਰਹੇ ਜਵਾਨ
ਆਟੋਮੈਟਿਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੇ ਸਮੂਹ ਨੂੰ ਵੀਰਵਾਰ ਦੁਪਹਿਰ ਕਰੀਬ 1.00 ਵਜੇ ਜਾਮਗੁੰਡ ਵਿਚ ਐਲਓਸੀ ਦੇ ਅੱਗੇ ਵਾਲੇ ਪਾਸੇ ਗਸ਼ਤ ਕਰ ਰਹੀ ਟੀਮ ਦੁਆਰਾ ਭਾਰਤੀ ਪਾਸੇ ਵੱਲ ਆਉਂਦੇ ਦੇਖਿਆ ਗਿਆ। ਇਸ ਦੇ ਨਾਲ ਹੀ ਆਸ-ਪਾਸ ਦੀਆਂ ਸਾਰੀਆਂ ਚੌਕੀਆਂ ਨੂੰ ਚੌਕਸ ਕਰਦੇ ਹੋਏ ਅੱਤਵਾਦੀਆਂ ਦੀਆਂ ਹਰਕਤਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਅੱਤਵਾਦੀ ਭਾਰਤੀ ਸਰਹੱਦ 'ਚ ਦਾਖਲ ਹੋਏ ਤਾਂ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਅਤੇ ਆਤਮ-ਸਮਰਪਣ ਕਰਨ ਲਈ ਕਿਹਾ।

ਅੱਤਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ
ਇਸ 'ਤੇ ਅੱਤਵਾਦੀਆਂ ਨੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਜਵਾਨਾਂ 'ਤੇ ਗੋਲੀਬਾਰੀ ਵੀ ਕੀਤੀ। ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਹ ਮੁਕਾਬਲਾ ਵੀਰਵਾਰ ਸਵੇਰੇ 1.15 ਵਜੇ ਸ਼ੁਰੂ ਹੋਇਆ ਅਤੇ ਅੱਜ ਤੜਕੇ 4 ਵਜੇ ਤਕ ਜਾਰੀ ਰਿਹਾ। ਸੂਰਜ ਚੜ੍ਹਨ ਤੋਂ ਬਾਅਦ ਜਵਾਨਾਂ ਨੇ ਮੁਕਾਬਲੇ ਵਾਲੀ ਥਾਂ ਦੀ ਤਲਾਸ਼ੀ ਲਈ। ਉਨ੍ਹਾਂ ਨੇ ਉਥੋਂ ਗੋਲੀਆਂ ਨਾਲ ਮਾਰੇ ਗਏ ਪੰਜ ਅੱਤਵਾਦੀਆਂ ਦੀਆਂ ਲਾਸ਼ਾਂ ਅਤੇ ਉਨ੍ਹਾਂ ਦਾ ਸਾਜ਼ੋ-ਸਾਮਾਨ ਮਿਲਿਆ।
ਕੁਪਵਾੜਾ ਵਿਚ ਕੰਟਰੋਲ ਰੇਂਜ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਦੀ ਪੁਸ਼ਟੀ ਕਰਦਿਆਂ ਕਸ਼ਮੀਰ ਰੇਂਜ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਪੰਜ ਅੱਤਵਾਦੀ ਮਾਰੇ ਗਏ ਹਨ। ਉਨਾਂ ਨੇ ਦੱਸਿਆ ਕਿ ਮਾਰੇ ਗਏ ਸਾਰੇ ਅੱਤਵਾਦੀ ਵਿਦੇਸ਼ੀ ਹਨ ਅਤੇ ਉਨ੍ਹਾਂ ਦੇ ਲਸ਼ਕਰ ਜਾਂ ਜੈਸ਼-ਏ-ਮੁਹੰਮਦ ਨਾਲ ਸਬੰਧ ਹੋ ਸਕਦੇ ਹਨ। ਉਨ੍ਹਾਂ ਕੋਲੋਂ ਬਰਾਮਦ ਹੋਏ ਸਾਮਾਨ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਉਨ੍ਹਾਂ ਦੇ ਨਾਂ ਪਤਾ ਲੱਗ ਸਕਣਗੇ।