ਜਾਵੇਦ ਅਖ਼ਤਰ ਲਾਹੌਰ ''ਚ ਜਾ ਕੇ ਪਾਕਿਸਤਾਨ ਖ਼ਿਲਾਫ਼ ਬੋਲੇ ਤੇ 26/11 ਹਮਲੇ ਬਾਰੇ ਵੀ ਕੀਤੀ ਗੱਲ। 

ਜਾਵੇਦ ਅਖ਼ਤਰ ਲਾਹੌਰ ''ਚ ਜਾ ਕੇ ਪਾਕਿਸਤਾਨ ਖ਼ਿਲਾਫ਼ ਬੋਲੇ ਤੇ 26/11 ਹਮਲੇ ਬਾਰੇ ਵੀ ਕੀਤੀ ਗੱਲ। 

ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਅਕਸਰ ਆਪਣੇ ਬੇਖ਼ੌਫ਼ ਬਿਆਨਾਂ ਦੇ ਚਲਦਿਆਂ ਸੁਰਖੀਆਂ 'ਚ ਰਹਿੰਦੇ ਹਨ। ਇੰਨ੍ਹੀਂ ਦਿਨੀਂ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਭਾਰਤ-ਪਾਕਿ ਰਿਸ਼ਤਿਆਂ ਤੇ 26/11 ਹਮਲੇ 'ਤੇ ਖੁੱਲ੍ਹ ਕੇ ਬਿਆਨ ਦਿੰਦੇ ਨਜ਼ਰ ਆ ਰਹੇ ਹਨ। ਜਾਵੇਦ ਅਖ਼ਤਰ ਹਾਲ ਹੀ ਵਿਚ ਉਰਦੂ ਸ਼ਾਇਰ ਫੈਜ਼ ਅਹਿਮ ਫੈਜ਼ ਦੀ ਯਾਦ ਵਿਚ ਹੋ ਰਹੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਾਹੌਰ ਪਹੁੰਚੇ, ਜਿੱਥੇ ਉਹ ਪਾਕਿਸਤਾਨ 'ਤੇ ਹਮਲਾਵਰ ਹੁੰਦੇ ਨਜ਼ਰ ਆਏ। ਪ੍ਰੋਗਰਾਮ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਕਈ ਵਾਰ ਪਾਕਿਸਤਾਨ ਆ ਚੁੱਕੇ ਹੋ, ਜਦੋਂ ਤੁਸੀਂ ਵਾਪਸ ਜਾਓਗੇ ਤਾਂ ਕੀ ਆਪਣੇ ਲੋਕਾਂ ਨੂੰ ਕਹੋਗੇ ਕਿ ਪਾਕਿਸਤਾਨੀ ਚੰਗੇ ਲੋਕ ਹਨ। ਇਸ ਸਵਾਲ ਦੇ ਜਵਾਬ ਵਿਚ ਅਖ਼ਤਰ ਨੇ ਕਿਹਾ ਕਿ ਸਾਨੂੰ ਇਕ-ਦੂਜੇ 'ਤੇ ਦੋਸ਼ ਨਹੀਂ ਲਗਾਉਣੇ ਚਾਹੀਦੇ। ਇਸ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ। ਅਸੀਂ ਨੁਸਰਤ ਫ਼ਤਿਹ ਅਲੀ ਖ਼ਾਨ ਤੇ ਮਹਿੰਦੀ ਹਸਨ ਦੇ ਵੱਡੇ-ਵੱਡੇ ਸਮਾਗਮ ਕੀਤੇ, ਪਰ ਤੁਹਾਡੇ ਮੁਲਕ ਵਿਚ ਤਾਂ ਲਤਾ ਮੰਗੇਸ਼ਕਰ ਦਾ ਕਦੀ ਕੋਈ ਪ੍ਰੋਗਰਾਮ ਨਹੀਂ ਕੀਤਾ ਗਿਆ। ਇਕ ਦੂਜੇ ਨੂੰ ਇਲਜ਼ਾਮ ਦੇਣ ਨਾਲ ਪਰੇਸ਼ਾਨੀ ਘੱਟ ਨਹੀਂ ਹੋਵੇਗੀ। ਆਪਣੇ ਜਵਾਬ ਵਿਚ ਜਾਵੇਦ ਅਖ਼ਤਰ ਨੇ ਅੱਗੇ ਕਿਹਾ ਕਿ ਅਹਿਮ ਗੱਲ ਇਹ ਹੈ ਕਿ ਜੋ ਅੱਜਕਲ੍ਹ ਜੋ ਫਿਜ਼ਾ ਐਨੀ  ਹੈ, ਉਹ ਘੱਟ ਹੋਣੀ ਚਾਹੀਦੀ ਹੈ। ਅਸੀਂ ਤਾਂ ਮੁੰਬਈ ਦੇ ਲੋਕ ਹਾਂ, ਅਸੀਂ ਵੇਖਿਆ ਹੈ ਕਿੰਝ ਹਮਲਾ ਹੋਇਆ ਸੀ ਸਾਡੇ ਸ਼ਹਿਰ 'ਤੇ। ਜਿਨ੍ਹਾਂ ਨੇ ਹਮਲਾ ਕੀਤਾ ਉਹ ਨਾਰਵੇ ਤੋਂ ਤਾਂ ਆਏ ਨਹੀਂ ਸੀ, ਨਾ ਹੀ ਅਜਿਪਟ ਤੋਂ ਆਏ ਸੀ। ਉਹ ਲੋਕ ਹੁਣ ਵੀ ਤੁਹਾਡੇ ਮੁਲਕ ਵਿਚ ਘੁੰਮ ਰਹੇ ਹਨ। ਤਾਂ ਇਹ ਸ਼ਿਕਾਇਤ ਜੇਕਰ ਇਕ ਹਿੰਦੋਸਤਾਨੀ ਦੇ ਦਿੱਲ ਵਿਚ ਹੋਵੇ ਤਾਂ ਤੁਹਾਨੂੰ ਬੁਰਾ ਨਹੀਂ ਮੰਨਣਾ ਚਾਹੀਦਾ।

ਜਾਵੇਦ ਅਖ਼ਤਰ ਦੇ ਇਸ ਬਿਆਨ ਦੀ ਕੰਗਣਾ ਰਣੌਤ ਨੇ ਤਾਰੀਫ਼ ਕੀਤੀ ਹੈ। ਅਦਾਕਾਰਾ ਦੇ ਇਸ ਪ੍ਰਤੀਕਰਮ ਤੋਂ ਲੋਕ ਵੀ ਹੈਰਾਨ ਹਨ, ਕਿਉਂਕਿ ਜਾਵੇਦ ਅਖ਼ਤਰ ਨੇ ਉਸ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਠੋਕਿਆ ਹੋਇਆ ਹੈ। ਜਾਵੇਦ ਅਖ਼ਤਰਦੇ ਇਸ ਬਿਆਨ ਦੀ ਸ਼ਲਾਘਾ ਕਰਦਿਆਂ ਕੰਗਣਾ ਨੇ ਕਿਹਾ, "ਜਦੋਂ ਮੈਂ ਜਾਵੇਦ ਸਾਹਿਬ ਦੀ ਕਵਿਤਾ ਸੁਣਦੀ ਹਾਂ ਤਾਂ ਲਗਦਾ ਸੀ ਕਿ ਕਿੰਝ ਮਾਂ ਸਰਸਵਤੀ ਜੀ ਦੀ ਇਨ੍ਹਾਂ 'ਤੇ ਕਿਰਪਾ ਹੈ, ਪਰ ਵੇਖੋ ਕੁੱਝ ਤਾਂ ਸੱਚਾਈ ਹੁੰਦੀ ਹੈ ਇਨਸਾਨ ਵਿਚ, ਤਾਂ ਹੀ ਤਾਂ ਖੁਦਾਈ ਹੁੰਦੀ ਹੈ, ਉਨ੍ਹਾਂ ਦੇ ਨਾਲ। ਜੈ ਹਿੰਦ। ਘਰ ਵਿਚ ਵੜ ਕੇ ਮਾਰਿਆ।"

                                             Image

ਦੱਸ ਦੇਈਏ ਕਿ ਪਿਛਲੇ ਸਾਲ ਕੰਗਣਾ ਰਣੌਤ ਤੇ ਜਾਵੇਦ ਅਖ਼ਤਰ ਆਪਣੀ ਕਾਨੂੰਨੀ ਲੜਾਈ ਨੂੰ ਲੈ ਕੇ ਸੁਰਖੀਆਂ ਵਿਚ ਰਹੇ ਸਨ। ਅਦਾਕਾਰਾ ਨੇ ਇਕ ਇੰਟਰਵੀਊ ਵਿਚ ਜਾਵੇਦ ਬਾਰੇ ਕੁਮੈਂਟ ਕੀਤਾ ਸੀ, ਜਿਸ ਨੂੰ ਲੈ ਕੇ ਲੇਖਕ ਬੁਰੀ ਤਰ੍ਹਾਂ ਭੜਕ ਗਏ ਸਨ ਤੇ ਕੰਗਣਾ ਦੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ, ਜਿਸ ਨੂੰ ਲੈ ਕੇ ਦੋਵਾਂ ਨੇ ਕੋਰਟ ਦੇ ਕਈ ਚੱਕਰ ਕੱਟੇ। ਇਸ ਮਣਮੁਟਾਵ ਵਿਚਾਲੇ ਹੁਣ ਕੰਗਣਾ ਨੇ ਜਾਵੇਦ ਅਖ਼ਤਰ ਦੀ ਸ਼ਲਾਘਾ ਕੀਤੀ ਹੈ, ਤਾਂ ਲੋਕਾਂ ਦਾ ਹੈਰਾਣ ਹੋਣਾ ਜਾਇਜ਼ ਹੈ।