- Updated: October 16, 2026 03:52 PM
ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਤੇ 12 ਦਸੰਬਰ ਨੂੰ ਕੈਨੇਡਾ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚ ਟ੍ਰੇਡ ਡੀਲ ‘ਤੇ ਗੱਲਬਾਤ ਹੋਵੇਗੀ। ਭਾਰਤ-ਕੈਨੇਡਾ ਵਪਾਰ ਸਮਝੌਤੇ ‘ਤੇ ਹਸਤਾਖਰ ਹੋਣ ਦੀ ਸੰਭਾਵਨਾ ਵੀ ਹੈ। ਇਸ ਤਹਿਤ ਦੋਵੇਂ ਦੇਸ਼ ਵਪਾਰ, ਨਿਵੇਸ਼ ਤੇ ਕਾਰੋਬਾਰ ਵਧਾਉਣ ਲਈ ਨਿਯਮ ਤੈਅ ਕਰਦੇ ਹਨ।
ਭਾਰਤ ਤੇ ਕੈਨੇਡਾ 2030 ਤੱਕ ਆਪਸੀ ਕਾਰੋਬਾਰ ਨੂੰ ਵਧਾ ਕੇ ਸਾਲਾਨਾ 7 ਲੱਖ ਕਰੋੜ ਰੁਪਏ ਕਰਨਾ ਚਾਹੁੰਦੇ ਹਨ। ਅਜੇ ਦੋਵਾਂ ਦੇਸ਼ਾਂ ਵਿਚ ਲਗਭਗ 3 ਲੱਖ ਕਰੋੜ ਰੁਪਏ ਦਾ ਵਪਾਰ ਹੁੰਦਾ ਹੈ। PM ਮੋਦੀ ਦਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਕੈਨੇਡਾ ਤੇ ਅਮਰੀਕਾ ਵਿਚ ਟ੍ਰੇਡ ਵਾਰ ਦੀ ਸਥਿਤੀ ਹੈ। ਟਰੰਪ ਦੇ ਟੈਰਿਫ ਦਬਾਅ ਦੇ ਵਿਚ ਕੈਨੇਡਾ ਨਵੇਂ ਬਾਜ਼ਾਰ ਤਲਾਸ਼ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵਿਚ 13 ਅਕਤੂਬਰ ਨੂੰ ਫੋਨ ‘ਤੇ ਗੱਲਬਾਤ ਹੋਈ ਸੀ। ਦੋਵਾਂ ਨੇਤਾਵਾਂ ਨੇ ਵਪਾਰ, ਊਰਜਾ, ਤਕਨੀਕ, ਸੁਰੱਖਿਆ ਤੇ ਦੋਵੇਂ ਦੇਸ਼ਾਂ ਦੇ ਵਿਚ ਸੰਪਰਕ ਵਧਾਉਣ ‘ਤੇ ਸਹਿਮਤੀ ਪ੍ਰਗਟਾਈ। ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਮੁਤਾਬਕ ਦੋਵੇਂ ਨੇਤਾ ਚਾਹੁੰਦੇ ਹਨ ਕਿ ਭਾਰਤ ਤੇ ਕੈਨੇਡਾ ਵਿਚ ਵਪਾਰ ਸਮਝੌਤੇ ‘ਤੇ ਗੱਲਬਾਤ ਜਲਦ ਪੂਰੀ ਹੋਵੇ। ਕਾਰਨੀ ਨੇ ਰੂਸ-ਯੂਕਰੇਨ ਯੁੱਧ ਦਾ ਸ਼ਾਂਤੀਪੂਰਨ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਲਈ ਮੋਦੀ ਦੀ ਤਾਰੀਫ ਵੀ ਕੀਤੀ।