ਮਹਾਨ ਭਾਰਤੀ ਫੁਟਬਾਲਰ ਤੁਲਸੀਦਾਸ ਬਲਰਾਮ ਦਾ ਬਿਮਾਰੀ ਕਾਰਨ ਹੋਇਆ ਦਿਹਾਂਤ। 

ਮਹਾਨ ਭਾਰਤੀ ਫੁਟਬਾਲਰ ਤੁਲਸੀਦਾਸ ਬਲਰਾਮ ਦਾ ਬਿਮਾਰੀ ਕਾਰਨ ਹੋਇਆ ਦਿਹਾਂਤ। 

ਭਾਰਤ ਦੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਫੁੱਟਬਾਲਰ ਅਤੇ ਓਲੰਪੀਅਨ ਤੁਲਸੀਦਾਸ ਬਲਰਾਮ ਦਾ ਲੰਬੀ ਬੀਮਾਰੀ ਤੋਂ ਬਾਅਦ ਵੀਰਵਾਰ ਨੂੰ ਇਥੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਕਰੀਬੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਬਲਰਾਮ 87 ਸਾਲ ’ਦੇ ਸਨ। ਉਹ ਉਤਰਪਾਰਾ ’ਚ ਹੁਗਲੀ ਨਦੀ ਦੇ ਕਿਨਾਰੇ ਇਕ ਫਲੈਟ ’ਚ ਰਹਿੰਦੇ ਸੀ। ਪਿਛਲੇ ਸਾਲ 26 ਦਸੰਬਰ ਨੂੰ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। 1962 ਦੇ ਏਸ਼ੀਆਡ ਚੈਂਪੀਅਨ ਦਾ ਪੇਸ਼ਾਬ ਦੀ ਇਨਫੈਕਸ਼ਨ ਅਤੇ ਢਿੱਡ ਸਬੰਧਿਤ ਬੀਮਾਰੀ ਲਈ ਇਲਾਜ ਕੀਤਾ ਜਾ ਰਿਹਾ ਸੀ। ਬਲਰਾਮ 1950 ਅਤੇ 1960 ਦੇ ਦਹਾਕੇ ’ਚ ਭਾਰਤੀ ਫੁੱਟਬਾਲ ਦੀ ਸੁਨਹਿਰੀ ਪੀੜ੍ਹੀ ਦਾ ਹਿੱਸਾ ਰਹੇ, ਜਿਸ ’ਚ ਉਹ ਚੁੰਨੀ ਗੋਸਵਾਮੀ ਅਤੇ ਪੀ. ਕੇ. ਬੈਨਰਜੀ ਵਰਗੇ ਦਿੱਗਜਾਂ ਦੇ ਨਾਲ ਖੇਡਦੇ ਸੀ, ਜਿਸ ਨਾਲ ਉਨ੍ਹਾਂ ਨੂੰ ‘ਹੋਲੀ ਟ੍ਰਿਨਿਟੀ’ (ਤ੍ਰਿਮੂਰਤੀ) ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਅਰਜੁਨ ਪੁਰਸਕਾਰ ਨਾਲ ਨਿਵਾਜੇ ਜਾ ਚੁੱਕੇ ਬਲਰਾਮ ਦੇ 1960 ਰੋਮ ਓਲੰਪੀਅਨ ’ਚ ਪ੍ਰਦਰਸ਼ਨ ਨੂੰ ਭੁਲਾਇਆ ਨਹੀਂ ਜਾ ਸਕਦਾ। ਹੰਗਰੀ, ਫਰਾਂਸ ਅਤੇ ਪੇਰੂ ਦੇ ਨਾਲ ‘ਗਰੁੱਪ ਆਫ ਡੈੱਥ’ ਵਿਚ ਸ਼ਾਮਲ ਭਾਰਤ ਨੂੰ ਪਹਿਲੇ ਮੈਚ ’ਚ ਹੰਗਰੀ ਤੋਂ 1-2 ਨਾਲ ਹਾਰ ਮਿਲੀ ਸੀ ਪਰ ਬਲਰਾਮ ਨੇ 79ਵੇਂ ਮਿੰਟ ’ਚ ਗੋਲ ਕਰ ਕੇ ਖੁਦ ਦਾ ਨਾਂ ਇਤਿਹਾਸ ਦੇ ਪੰਨਿਆਂ ’ਚ ਸ਼ਾਮਲ ਕਰਵਾਇਆ।