ਪਤੰਜਲੀ ਦੀ ਦਿਵਿਆ ਫਾਰਮੇਸੀ ਕੰਪਨੀ ਦੇ 14 ਉਤਪਾਦਾਂ ''ਤੇ ਲੱਗੀ ਪਾਬੰਦੀ

ਪਤੰਜਲੀ ਦੀ ਦਿਵਿਆ ਫਾਰਮੇਸੀ ਕੰਪਨੀ ਦੇ 14 ਉਤਪਾਦਾਂ ''ਤੇ ਲੱਗੀ ਪਾਬੰਦੀ

ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਪਤੰਜਲੀ ਨੂੰ ਉਤਰਾਖੰਡ ਸਰਕਾਰ ਤੋਂ ਵੀ ਵੱਡਾ ਝਟਕਾ ਲੱਗਾ ਹੈ। ਉੱਤਰਾਖੰਡ ਡਰੱਗ ਕੰਟਰੋਲ ਵਿਭਾਗ ਦੀ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਦੀ ਦਿਵਿਆ ਫਾਰਮੇਸੀ ਕੰਪਨੀ ਦੇ 14 ਉਤਪਾਦਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਦਿਵਿਆ ਫਾਰਮੇਸੀ ਦੇ ਇਨ੍ਹਾਂ ਉਤਪਾਦਾਂ 'ਤੇ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਦੇ ਮਾਮਲੇ 'ਚ ਪਾਬੰਦੀ ਲਗਾਈ ਗਈ ਹੈ। 

ਦਿਵਿਆ ਫਾਰਮੇਸੀ ਦੇ ਜਿਨ੍ਹਾਂ ਉਤਪਾਦਾਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ ਸ਼ਵਾਸਰੀ ਗੋਲਡ, ਸ਼ਵਾਸਰੀ ਵਟੀ, ਦਿਵਿਆ ਬ੍ਰੋਂਕੋਮ, ਸ਼ਵਾਸਰੀ ਪ੍ਰਵਾਹੀ, ਸ਼ਵਾਸਰੀ ਅਵਲੇਹ, ਮੁਕਤਾ ਵਟੀ ਐਕਸਟਰਾ  ਪਾਵਰ, ਲਿਪਿਡੋਮ, ਬੀਪੀ ਗ੍ਰਿਟ, ਮਧੁਗ੍ਰਿਤ, ਮਧੁਨਾਸ਼ਿਨੀ ਵਟੀ ਐਕਸਟ ਪਾਵਰ, ਲਿਵਾਮ੍ਰਿਤ ਐਡਵਾਂਸ, ਲਿਵੋਗ੍ਰਿਟ, ਆਈਗ੍ਰਿਟ ਗੋਲਡ ਅਤੇ ਪਤੰਜਲੀ ਦ੍ਰਿਸ਼ਟੀ ਆਈ ਡ੍ਰੌਪ ਸ਼ਾਮਲ ਹਨ।

ਉੱਤਰਾਖੰਡ ਡਰੱਗ ਕੰਟਰੋਲ ਵਿਭਾਗ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਦਿਵਿਆ ਫਾਰਮੇਸੀ ਦੇ ਲਾਇਸੈਂਸ ਨੂੰ ਇਸਦੇ ਉਤਪਾਦਾਂ ਦੀ  ਪ੍ਰਭਾਵਸ਼ੀਲਤਾ ਬਾਰੇ ਵਾਰ-ਵਾਰ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਤ ਕਰਨ ਲਈ ਲਾਇਸੈਂਸ ਰੋਕ ਦਿੱਤਾ ਗਿਆ ਹੈ। 

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਪਤੰਜਲੀ ਆਯੁਰਵੇਦ ਨੂੰ ਇਸਦੇ ਕੁਝ ਉਤਪਾਦਾਂ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਫਟਕਾਰ ਲਗਾਈ ਸੀ। ਸੁਪਰੀਮ ਕੋਰਟ ਪਤੰਜਲੀ ਮਾਮਲੇ ਦੀ ਸੁਣਵਾਈ ਭਲਕੇ (30 ਅਪ੍ਰੈਲ) ਨੂੰ ਕਰੇਗੀ ਤਾਂ ਜੋ ਇਹ ਤੈਅ ਕੀਤਾ ਜਾਵੇ ਕਿ ਬਾਬਾ ਰਾਮਦੇਵ 'ਤੇ ਮਾਣਹਾਨੀ ਦੇ ਦੋਸ਼ ਦਾਇਰ ਕੀਤੇ ਜਾਣ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਰਾਮਦੇਵ ਪਤੰਜਲੀ ਆਯੁਰਵੇਦ ਦੇ ਮੁੱਖ ਨਿਰਮਾਤਾ ਹਨ।