- Updated: August 12, 2026 12:30 PM
ਫੁਕੇਤ-ਦਿੱਲੀ ਫਲਾਈਟ ਟਰਬੂਲੈਂਸ ਕੇਸ ‘ਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਪਾਇਲਟ ਗਾਂਜੇ ਦੇ ਨਸ਼ੇ ‘ਚ ਜਹਾਜ਼ ਉਡਾ ਰਿਹਾ ਸੀ, ਪਾਇਲਟ ਦਾ ਦੂਜਾ ਟੈਸਟ ਵੀ ਪਾਜ਼ੀਟਿਵ ਆਇਆ ਹੈ। ਦੱਸ ਦੇਈਏ ਕਿ 4 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ ਟਰਬੂਲੈਂਸ ਦਾ ਸ਼ਿਕਾਰ ਹੋਈ ਸੀ ਤੇ ਜਹਾਜ਼ ਕਰੀਬ 300 ਫੁੱਟ ਹੇਠਾਂ ਆ ਗਿਆ ਸੀ।
ਏਅਰ ਇੰਡੀਆ ਫਲਾਈਟ AI2379 ਦੇ ਪਾਇਲਟ-ਇਨ-ਕਮਾਂਡ ਦਾ ਕਨਫਰਮੇਟਰੀ ਲੈਬ ਟੈਸਟ ਵਿੱਚ ਮਾਰਿਜੁਆਨਾ ਲਈ ਟੈਸਟ ਪਾਜ਼ੀਟਿਵ ਆਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਉਹੀ ਫੁਕੇਤ-ਦਿੱਲੀ ਫਲਾਈਟ ਹੈ ਜੋ 4 ਅਗਸਤ ਨੂੰ ਅਚਾਨਕ ਲਗਭਗ 300 ਫੁੱਟ ਹੇਠਾਂ ਆ ਗਈ ਸੀ, ਜਿਸ ਨਾਲ ਘੱਟੋ-ਘੱਟ 17 ਯਾਤਰੀ ਅਤੇ ਕਰੂ ਮੈਂਬਰ ਜ਼ਖਮੀ ਹੋ ਗਏ ਸਨ।
ਏਅਰ ਇੰਡੀਆ ਫਲਾਈਟ AI2379, ਫੁਕੇਚ-ਦਿੱਲੀ ਦੇ ਪਾਇਲਟ-ਇਨ-ਕਮਾਂਡ ਦਾ ਮਾਰਿਜੁਆਨਾ ਲਈ ਟੈਸਟ ਪਾਜ਼ੀਟਿਵ ਆਇਆ ਹੈ। ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਪਾਇਲਟ ਦੇ ਸੈਂਪਲ ਦੇ ਪੁਸ਼ਟੀਕਰਨ ਲੈਬ ਟੈਸਟ ਵਿੱਚ ਮਾਰਿਜੁਆਨਾ ਦੀ ਪੁਸ਼ਟੀ ਹੋਈ ਹੈ।
ਇਸ ਘਟਨਾ ਤੋਂ ਬਾਅਦ ਦੋਵਾਂ ਪਾਇਲਟਾਂ ਦੀ ਸਾਇਕੋਐਕਟਿਵ ਸਬਸਟੇਂਸ ਸਕ੍ਰੀਨਿੰਗ ਕਰਾਈ ਗਈ ਸੀ। ਸੂਤਰਾਂ ਮੁਤਾਬਕ, ਕੋ-ਪਾਇਲਟ ਦੀ ਸ਼ੁਰੂਆਤੀ ਜਾਂਚ ਵਿਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ, ਹਾਲਾਂਕਿ ਪਾਇਲਟ-ਇਨ-ਕਮਾਂਡ ਦੀ ਸ਼ੁਰੂਆਤੀ ਸਕ੍ਰੀਨਿੰਗ ਦਾ ਨਤੀਜਾ ਅਜਿਹਾ ਸੀ, ਜਿਸ ਤੋਂ ਬਾਅਦ ਵਿਸਥਾਰ ਨਾਲ ਜਾਂਚ ਦੀ ਲੋੜ ਪਈ। ਇਸ ਤੋਂ ਬਾਅਦ ਪਾਇਲਟ-ਇਨ-ਕਮਾਂਡ ਦਾ ਸੈਂਪਲ ਕਨਫਰਮੇਟਰੀ ਟੈਸਟ ਲਈ ਇੱਕ ਲੈਬ ਵਿਚ ਭੇਜਿਆ ਗਿਆ। ਸੂਤਰਾਂ ਮੁਤਾਬਕ ਇਸ ਜਾਂਚ ਵਿਚ ਸੈਂਪਲ ਮਾਰਿਜੁਆਨਾ ਲਈ ਪਾਜ਼ੀਟਿਵ ਪਾਇਆ ਗਿਆ।
ਦੋਵੇਂ ਪਾਇਲਟਾਂ ਨੂੰ ਜਾਂਚ ਪੂਰੀ ਹੋਣ ਤੱਕ ਫਲਾਇੰਗ ਰੋਸਟਰ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਉਹ ਇਸ ਸਮੇਂ ਫਲਾਇੰਗ ਡਿਊਟੀ ਤੋਂ ਬਾਹਰ ਹਨ। ਅੱਗੇ ਦੀ ਕਾਰਵਾਈ ਜਾਂਚ ਦੇ ਪੂਰਾ ਹੋਣ ਅਤੇ ਸਬੰਧਤ ਅਧਿਕਾਰੀਆਂ ਦੇ ਨਤੀਜਿਆਂ ‘ਤੇ ਅਧਾਰਤ ਹੋਵੇਗੀ।
ਪਾਇਲਟਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਸਬੰਧਤ ਨਿਯਮਾਂ ਵਿੱਚ ਸੰਭਾਵਿਤ ਸੁਧਾਰਾਂ ਬਾਰੇ, ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਕਿਹਾ, “ਅਸੀਂ ਇਸ ਮੁੱਦੇ ਨੂੰ ਲਗਾਤਾਰ ਸਟੱਡੀ ਕਰ ਰਹੇ ਹਾਂ। ਅਸੀਂ ਡੀਜੀਸੀਏ (ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ) ਤੋਂ ਵੀ ਅਪਡੇਟਸ ਮੰਗੇ ਹਨ। ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਜੇਕਰ ਸਾਨੂੰ ਲੱਗਦਾ ਹੈ ਕਿ ਮੌਜੂਦਾ ਨਿਯਮ ਕਾਫ਼ੀ ਨਹੀਂ ਹਨ, ਤਾਂ ਅਸੀਂ ਗੰਭੀਰ ਕਾਰਵਾਈ ਕਰਾਂਗੇ ਅਤੇ ਜਿੱਥੇ ਵੀ ਜ਼ਰੂਰੀ ਹੋਵੇਗਾ ਨਿਯਮਾਂ ਵਿੱਚ ਸੁਧਾਰ ਕਰਾਂਗੇ।”