- Updated: July 23, 2025 09:50 PM
ਇਟਲੀ ’ਚ ਇਕ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋਣ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਕ ਹਾਈਵੇਅ ’ਤੇ ਕਈ ਵਾਹਨ ਦੌੜ ਰਹੇ ਹਨ। ਕਈ ਵੱਡੇ ਵਾਹਨ ਵੀ ਉੱਥੋਂ ਲੰਘ ਰਹੇ ਹਨ। ਇਸ ਦਰਮਿਆਨ ਇਕ ਛੋਟਾ ਜਹਾਜ਼ ਆ ਕੇ ਸੜਕ ’ਤੇ ਡਿੱਗ ਗਿਆ।

ਜਹਾਜ਼ ’ਚ ਸਵਾਰ 75 ਸਾਲਾ ਵਿਅਕਤੀ ਅਤੇ ਇਕ 60 ਸਾਲਾ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਸੜਕ ’ਤੇ ਡਿੱਗਦਿਆਂ ਹੀ ਜਹਾਜ਼ ਅੱਗ ਦਾ ਗੋਲਾ ਬਣ ਗਿਆ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਵੀ ਭਿਆਨਕ ਅੱਗ ਦੀ ਲਪੇਟ ’ਚ ਆ ਗਈ।